ਪੰਨਾ:ਪੰਚ ਤੰਤ੍ਰ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੧੦੧


ਖਾਮੀ ਜਾਨ ਸਦਾ॥ ਬੁਧ ਜਨ ਉਪਦੇਸਾ ਕਰੇ ਹਮੇਸਾ ਹੋਇ ਨ ਲੇਸਾ ਤਿਨੇ ਕਦਾ॥ ਸੇ ਨ੍ਰਿਪ ਦੁਖ ਪਾਵੇ ਆਪ ਬੰਧਾਵੇ ਲਾਜ ਗਵਾਵੇ ਜਗ ਮਾਂਹੀ॥ ਤਾਂਤੇ ਸੁਭ ਸੰਗਾ ਕਰੇ ਨਿਸੰਗਾ ਸੋ ਨ੍ਰਿਪ ਚੰਗਾ ਹੋ ਜਾਂਹੀ॥੪੨੯॥

ਹੋਰ ਜੇ ਕਦੇ ਤੂੰ ਇਸਦਾ ਮੰਤ੍ਰੀ ਬਨ ਬੀ ਜਾਏਂ ਤਾਂ ਹੋਰ ਕੋਈ ਸ਼੍ਰੇਸ਼ਟ ਪੁਰਖ ਇਸਦੇ ਪਾਸ ਨਾ ਆਵੇਗਾ॥ ਕਿਹਾ ਹੈ:-

ਯਦਪਿ ਹੋਇ ਗੁਨਗਯ ਨ੍ਰਿਪ ਦੁਰਜਨ ਮੰਤ੍ਰ ਸਮੇਤ॥

ਇਮ ਤਜ ਤਾਕੇ ਮਕਰ ਯੁਤ ਜਿਮਸਰ ਸਭ ਤਜ ਦੇਤ।੪੩੦

ਇਸ ਤੋਂ ਇਹ ਪ੍ਤੀਤ ਹੁੰਦਾ ਹੈ ਜੋ ਉਤਮ ਪੁਰਖਾਂ ਤੋਂ ਬਿਨਾਂ ਸ੍ਵਾਮੀ ਦਾ ਭੀ ਨਾਸ ਹੋ ਜਾਂਦਾ ਹੈ। ਇਸ ਬਾਤ ਪਰ ਕਿਹਾ ਹੈ:-

ਦੋਹਰਾ॥ ਮੀਠੀ ਬਾਤਾਂ ਕਰਤ ਜੇ ਰਨ ਮੇਂ ਨਹਿ ਪੁਨ ਸੂਰ॥

ਤਿਨ ਸੰਗ ਜੋ ਨ੍ਰਿਪ ਰਾਚ ਹੈ ਸਤ੍ਰੁ ਕਰੇਂ ਤਿਸਚੂਰ॥੪੩੧

ਬਸ ਤੇਰੇ ਜੇਹੇ ਮੂਰਖ ਨੂੰ ਉਪਦੇਸ ਦੇਣਾ ਬੀ ਔਗੁਣ ਹੈ,ਕੁਝ ਗੁਣ ਨਹੀਂ॥ ਕਿਹਾ ਹੈ:- ਦੋਹਰਾ॥ ਨਹਿ ਮੁੰਡਨ ਪਾਖਾਨ ਕਾ ਨਿਵੇਂ ਨ ਸੂਕਾ ਕਾਠ॥

ਬਿਨ ਅਧਿਕਾਰੀ ਬਚਨ ਜੋ ਸੂਚੀਮੁਖ ਕਾ ਠਾਠ॥੪੩੨॥

ਦਮਨਕ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ, ਕਰਟਕ ਬੋਲਿਆ ਸੁਨ:-

੧੭ ਕਥਾ॥ਕਿਸੇ ਪਰਬਤ ਬਿਖੇ ਇਕ ਬਾਂਦਰਾਂ ਦਾ ਸਮੂਹ ਸਾ, ਓਹ ਸਿਆਲ ਦੀ ਵਰਖਾ ਵਿਖੇ ਬੜੀ ਠੰਢੀ ਹਵਾ ਦੇ ਸਪਰਸ ਕਰਕੇ ਕੰਬਦਾ ਅਤੇ ਬਰਫ ਜੇਹੀ ਠੰਢੀ ਵਰਖਾ ਦੇ ਛੱਟੇ ਨਾਲ ਘਬਰਾਯਾ ਹੋਯਾ ਕਿਧਰੇ ਬਿਸ੍ਰਾਮ ਨ ਕਰ ਸਕਿਆ ਉਸ ਵਿਚੋਂ ਕਈ ਬਾਂਦਰ ਤਾਂ ਅੱਗ ਦੀ ਨ੍ਯਾਈਂ ਚਮਕਦੀਆਂ ਰਤੀਆਂ ਨੂੰ ਵੇਖਕੇ ਫੂਕਾਂ ਮਾਰ ਮਾਰਕੇ ਸੁਲਗਾਉਨ ਲਗੇ ਜੋ ਇਹ ਅੱਗ ਹੈ॥ ਤਦ ਸੂਚੀਮੁਖ ਨਾਮੀ ਇਕ ਪੰਛੀ ਉਨ੍ਹਾਂ ਦੇ ਬੇਫ਼ਾਇਦਾ ਯਤਨ ਨੂੰ ਦੇਖ ਬੋਲਿਆ ਕਿਆ ਤੁਸੀਂ ਸਾਰੇ ਮੂਰਖ ਹੋ? ਇਹ ਅੱਗ ਨਹੀਂ ਹੈ ਬਲਕਿ ਰਤੀਆਂ ਹਨ, ਤਾਂ ਕਿਸ ਵਾਸਤੇ ਬੇਫ਼ਾਇਦਾ ਮੇਹਨਤ ਕਰਦੇ ਹੋ, ਇਸ ਨਾਲ ਠੰਢ ਦਾ ਬਚਾ ਨਹੀਂ ਹੋਵੇਗਾ ਇਸ ਲਈ ਕੋਈ ਹਵਾ ਤੋਂ ਬਿਨਾਂ ਮਕਾਨ ਅਥਵਾ ਕੋਈ ਕੰਦਰਾ ਢੂੰਡੋ ਕਿਉਂ ਜੋ ਅਜੇ