ਪੰਨਾ:ਪੰਚ ਤੰਤ੍ਰ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{{rh||ਪਹਿਲਾ ਤੰਤ੍ਰ| ੯੫


ਸੀ ਦੇਖੀ ਜਦ ਸ਼ੇਰ ਨੇ ਉਸ ਨੂੰ ਮਾਰਕੇ ਉਸਦਾ ਪੇਟ ਪਾੜਿਆ ਤਾਂ ਵਿਚੋਂ ਜੀਉਂਦਾ ਹੋਯਾ ਬੱਚਾ ਨਿਕਲਿਆ ਸ਼ੇਰ ਤਾਂ ਸਾਰੇ ਸਾਥੀਆਂ ਨਾਲ ਉਸੀ ਊਠਣੀ ਦੇ ਮਾਸ ਕਰਕੇ ਤ੍ਰਿਪਤ ਹੋ ਗਿਆਂ ਇਸ ਲਈ ਉਸ ਬੱਚੇ ਨੂੰ ਘਰ ਲੈ ਆਯਾ ਅਤੇ ਉਸਨੂੰ ਬੋਲਿਆ ਤੈਨੂੰ ਕਿਸੇ ਕੋਲੋਂ ਡਰ ਨਹੀਂ ਤੇਰੇ ਕੰਨ ਜੋ ਬੜੇ ਤਿੱਖੇ ਅਰ ਗੋਲ ਸੰਕੂ (ਜੋਤਸੀਆਂ ਦੇ ਦਿਨ ਪਛਾਨਨ ਲਈ ਇਕ ਲਕੜੀ ਦਾ ਯੰਤ੍ਰ ਹੁੰਦਾ ਹੈ)ਦੀ ਨਯਾਈਂ ਹਨ,ਇਸ ਲਈ ਤੇਰਾ ਨਾਮ ਸੰਕੂ ਕਰਨ ਹੋਯਾ, ਇਸ ਪ੍ਰਕਾਰ ਓਹ ਚਾਰੋ ਜਣੇ ਇਕੱਠੇ ਰਹਿਕੇ ਬੜੇ ਆਨੰਦ ਨਾਲ ਦਿਨ ਗੁਜਾਰਦੇ ਸੇ, ਅਰ ਸੰਕੂ ਕਰਨ ਨਾਮੀ ਊਠ ਦਾ ਬੱਚਾ ਜਵਾਨ ਹੋਯਾ, ਸ਼ੇਰ ਦਾ ਪਿੱਛਾ ਨਹੀਂ ਛਡਦਾ ਸੀ, ਇਕ ਦਿਨ ਵਜ੍ਰਦੰਦ ਨਾਮੀ ਸ਼ੇਰ ਦਾ ਕਿਸੇ ਹਾਥੀ ਨਾਲ ਜੰਗ ਹੋ ਪਿਆ, ਉਸ ਵਿਖੇ ਸ਼ੇਰ ਨੂੰ ਅਜੇਹੀਆਂ ਸੱਟਾਂ ਲੱਗੀਆਂ ਜਿਸ ਕਰਕੇ ਸ਼ੇਰ ਵਿਖੇ ਤੁਰਨ ਦੀ ਹਿੰਮਤ ਨਾ ਰਹੀ ਤਦ ਭੁੱਖੇ ਹੋਏ ਸ਼ੇਰ ਨੇ ਵਜੀਰਾਂ ਨੂੰ ਆਖਿਆ, ਜੋ ਕਿਸੇ ਜੀਵ ਨੂੰ ਢੂੰਡੋ ਜੋ ਮੈਂ ਉਸਨੂੰ ਮਾਰ ਕੇ ਤੁਸਾਡੀ ਅਤੇ ਆਪਨੀ ਤ੍ਰਿਪਤ ਕਰਾਂ ॥

ਇਸ ਬਾਤ ਨੂੰ ਸੁਨਕੇ ਓਹ ਤਿੰਨੇ ਸੰਧਯਾ ਤੀਕੂੰ ਸਾਰੇ ਫਿਰੇ ਪਰ ਕੋਈ ਜੀਵ ਹਥ ਨਾ ਆਯਾ ਤਦ ਚਤੁਰਕ ਨਾਮੀ ਗਿੱਦੜ ਸੋਚਨ ਲੱਗਾ ਭਈ ਜੇਕਰ ਇਹ ਸੰਕੂ ਕਰਨ ਊਠ ਮਾਰਿਆ ਜਾਏ ਤਾਂ ਸਾਡੇ ਕਈ ਦਿਨਾਂ ਦਾ ਭੋਜਨ ਬਨ ਜਾਏ ਪਰ ਸ੍ਵਾਮੀ ਨੇ ਇਸ ਨੂੰ ਵਿਸ੍ਵਾਸੀ ਅਤੇ ਆਪਨੇ ਆਸਰੇ ਜਾਨਕੇ ਮਾਰਨਾ ਨਹੀਂ ਪਰ ਹੱਛਾ ਤਦ ਵੀ ਮੈਂ ਆਪਨੀ ਬੁਧਿ ਨਾਲ ਸ੍ਵਾਮੀ ਨੂੰ ਅਜੇਹਾ ਸਮਝਾਵਾਂਗਾ ਜਿਸ ਪ੍ਰਕਾਰ ਓਹ ਇਸ ਨੂੰ ਮਾਰ ਦੇਵੇਗਾ ।। ਕਿਹਾ ਹੈ:—

ਦੋਹਰਾ ॥ ਬੁਧਿਮਾਨ ਕੀ ਬੁਧ ਤੇ ਨਹਿ, ਕੁਛ ਅਗਮ ਅਸਾਧ॥

ਤਾਂ ਤੇ ਪਹਿਲੇ ਬੁਧਿ ਕੋ ਸਬ ਕਾਰਜ ਮੇਂ ਸਾਧ॥੪੧੩॥

ਇਹ ਬਾਤ ਸੋਚ ਸੰਕੂਕਰਨ ਊਠ ਨੂੰ ਬੋਲਿਆ ਹੇ ਸੰਕੂਕਰਨ ! ਵੇਖ ਸਾਡਾ ਸਵਾਮੀ ਭੁਖਾ ਭਾਣਾ ਪਿਆ ਹੈ ਜੇਕਰ ਇਸ ਨੂੰ ਕੁਝ ਹੋ ਗਿਆ ਤਾਂ ਸਾਡਾ ਬੀ ਮਾਲਕ ਤੋਂ ਬਿਨਾਂ ਨਾਸ ਹੋ ਜਾਏਗਾ ਇਸ ਲਈ ਮੈਂ ਸਵਾਮੀ ਦੇ ਵਾਸਤੇ ਜੋ ਕੁਝ ਕਹਿੰਦਾ ਹਾਂ ਸੋ ਸੁਨ ਓਹ ਬੋਲਿਆ ਜਲਦੀ ਕਹੁ ਇਕ ਤਾਂ ਮੈਂ ਤੇਰੇ ਕਹੇ ਨੂੰ ਬਿਨਾ ਸੋਚੇ ਕਰਾਂਗਾ ਦੂਜੇ ਸਵਾਮੀ ਦੇ ਵਾਸਤੇ ਯਤਨ ਕੀਤਿਆਂ ਬੜਾ ਜਸ ਅਤੇ ਪੁੰਨ