ਪੰਨਾ:ਪ੍ਰੀਤ ਕਹਾਣੀਆਂ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਅੱਖਾਂ ਵਿਚ ਅਥਰੂ ਸਨ। ਉਸ ਦਿਨ ਸਾਰੀ ਦਿਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਸੜਕਾਂ ਪੁਰ ਗੁਲਾਬ ਛਿੜਕਿਆ ਗਿਆ, ਹਰੇਕ ਦੁਕਾਨ ਪੁਰ ਫੁਲਾਂ ਦੇ ਟੋਕਰੇ ਰੱਖੇ ਹੋਏ ਸਨ, ਜਿਨ੍ਹਾਂ ਨੂੰ ਲਾਲਾ ਰੁਖ ਦੀ ਆਮਦ ਪੁਰ ਬਖੇਰਿਆ ਜਾਣਾ ਸੀ।
ਇਸਤਰੀਆਂ ਦੇ ਜਥਿਆਂ ਦੇ ਜਥੇ, ਲਾਲਾਰੁਖ ਨੂੰ ਵੇਖਣ ਦੇ ਲਈ ਕੋਠਿਆਂ ਦੀਆਂ ਛੱਤਾਂ ਪੁਰ ਆ ਜੁੜੇ ਸਨ। ਪਰਦੇਦਾਰ ਤੀਵੀਆਂ ਚਿਕਾਂ ਪਿਛੇ ਖੜੋਤੀਆਂ ਉਸ ਨੂੰ ਵੇਖਣ ਲਈ ਉਤਾਵਲੀਆਂ ਹੋ ਰਹੀਆਂ ਸਨ। ਅਖੀਰ ਕਾਫੀ ਦੇਰ ਪਿਛੋਂ ਲਾਲਾਰੁਖ ਦੀ ਸਵਾਰੀ ਨਿਕਲੀ। ਉਸ ਦੇ ਅਗੇ ਅਰਬੀ ਘੋੜਿਆਂ ਪੁਰ ਚੜ੍ਹੇ ਘੋੜਸਵਾਰ ਹਥਾਂ ਵਿਚ ਨੰਗੀਆਂ ਤਲਵਾਰਾਂ ਲਈ ਮਾਰਚ ਕਰ ਰਹੇ ਸਨ। ਲਾਲਾਰੁਖ ਇਕ ਸਜੀ ਹੋਈ ਪਾਲਕੀ ਵਿਚ ਬੈਠੀ ਸੀ। ਇਕ ਬੜੀ ਵਿਸ਼ਵਾਸ਼-ਪਾਤ੍ਰ ਨੌਕਰਾਣੀ ਲਾਲਾ ਰੁਖ ਨੂੰ ਪੱਖੀ ਝਲ ਰਹੀ ਸੀ। ਪਾਲਕੀ ਤੇ ਗੁਲਾਬੀ ਰੰਗ ਦੇ ਪਰਦੇ ਉਸਦੀ ਸ਼ੋਭਾ ਵਧਾ ਰਹੇ ਸਨ। ਉਸ ਦੇ ਪਿਛੇ ਸ਼ਾਹੀ ਜ਼ਨਾਨ-ਖਾਨੇ ਦਾ ਦਰੋਗਾ ਵਿਦਾਉਲਦੀਨ ਘੋੜੇ ਪਰ ਸਵਾਰ ਜਾ ਰਿਹਾ ਸੀ। ਪਿਛੇ ਪਿਛੇ ਨੰਗੀਆਂ ਤਲਵਾਰਾਂ ਲਈ ਮੁਗਲ ਘੋੜ ਸਵਾਰ ਜਾ ਰਹੇ ਸਨ। ਹੋਲੀ ਹੋਲੀ ਇਹ ਜਲੂਸ ਦਿਲੀਉਂ ਬਾਹਰ ਨਿਕਲ ਰਿਹਾ ਸੀ।
ਪਾਲਕੀ ਦੇ ਮਹੀਨ ਪਰਦਿਆਂ ਨੂੰ ਹਟਾ ਕੇ ਲਾਲਾਰੁਖ ਨੇ ਸਾਹਮਣੇ ਦੇ ਸਰ-ਸਬਜ਼ ਖੇਤਾਂ ਤੇ ਵਿਸ਼ਾਲ ਮੈਦਾਨਾਂ ਨੂੰ ਵੇਖਿਆ, ਤਾਂ ਬੜੀ ਖੁਸ਼ ਹੋਈ। ਅਜ ਤਕ ਉਸ ਦੀ ਖੁਲ੍ਹਾ ਮੈਦਾਨ ਤੋਂ ਹਰੀ ਘਾਹ ਨਾਲ ਲਸ਼ ਲਸ਼ ਕਰਦੀਆਂ ਪੈਲੀਆਂ ਨਹੀਂ ਸਨ ਵੇਖੀਆਂ। ਸ਼ਾਹੀ ਮਹੱਲਾਂ ਦੇ ਝਰਖਿਆਂ ਚੋਂ ਝਾਕ ਕੇ ਉਸ ਨੂੰ ਕਦੀ ਇੰਨਾ ਸਵਾਦ ਨਹੀਂ ਸੀ ਆਇਆ।
ਬੁਖਾਰਾ ਦੇ ਸ਼ਾਹਜ਼ਾਦੇ ਨੇ ਕਸ਼ਮੀਰ ਦੇ ਇਕ ਕਵੀ ਨੂੰ ਘਲਿਆ ਸੀ, ਕਿ ਉਹ ਰਾਹ ਵਿਚ ਆਪਣੇ ਦਿਲ ਖਿਚਵੇਂ ਗੀਤਾਂ ਨਾਲ

-੯੯-