ਪੰਨਾ:ਪ੍ਰੀਤ ਕਹਾਣੀਆਂ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲ ਕਲ ਤੋਂ ਤੰਗ ਆ ਕੇ ਬਾਜੀ ਰਾਵ ਗਦੀ ਨੂੰ ਤਿਆਗ ਜੰਗਲਾਂ ਵਲ ਨਿਕਲ ਤੁਰਿਆ। ਪਿਛੋਂ ਮਸਤਾਨੀ ਨੂੰ ਬਾਜੀ ਰਾਵ ਦੇ ਭਰਾ ਚਿਮਣਾ ਜੀ ਨੇ ਗਿਫਤਾਰ ਕਰਕੇ ਕੈਦ ਕਰ ਦਿਤਾ।
ਮਸਤਾਨੀ ਬਾਜੀ ਰਾਵ ਨਾਲ ਅਥਾਹ ਪ੍ਰੇਮ ਕਰਦੀ ਸੀ। ਉਹ ਜੇਹਲ ਵਿਚ ਵੀ ਉਸੇ ਦੇ ਨਾਂ ਦੀ ਮਾਲਾ ਜਪ ਰਹੀ ਸੀ। ਭਾਵੇਂ ਉਸਦਾ ਜਨਮ ਵੇਸਵਾ ਦੇ ਘਰ ਹੋਇਆ ਸੀ, ਪਰ ਉਹ ਇਕ ਉਚ ਕੁਲ ਹਿੰਦੀ ਨਾਰੀ ਵਾਂਗ ਮਰਦੇ ਦਮ ਤੀਕ ਆਪਣੇ ਪ੍ਰੇਮੀ ਦੇ ਨਾਂ ਦੀ ਮਾਲਾ ਜਪਦੀ ਰਹੀ।
ਜਦ ਪੂਨਾ ਜੇਹਲ ਤੋਂ ਮਸਤਾਨੀ ਨੂੰ ਰਿਹਾ ਕੀਤਾ ਗਿਆ, ਤਾਂ ਮਹਲ ਦੇ ਫਾਟਕ ਪੁਰ ਉਸ ਨੂੰ ਆਪਣੇ ਪ੍ਰੇਮੀ ਬਾਜੀ ਰਾਵ ਦੀ ਮੌਤ ਦੀ ਖਬਰ ਮਿਲੀ। ਖਬਰ ਸੁਣਦਿਆਂ ਸਾਰ ਉਹ ਬੇਹੋਸ਼ ਹੋ ਕੇ ਡਿਗ ਪਈ। ਉਸ ਨੂੰ ਬਥੇਰਾ ਹੋਸ਼ ਵਿਚ ਲਿਆਉਣ ਦਾ ਯਤਨ ਕੀਤਾ ਗਿਆ, ਪਰ ਓਹ ਅਜਿਹੀ ਸੁੱਤੀ ਕਿ ਮੁੜ ਨਾ ਉਠ ਸਕੀ!

-੮੧-