ਪੰਨਾ:ਪ੍ਰੀਤ ਕਹਾਣੀਆਂ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬੁਰਾ ਲਗਾ। ਉਹ ਵਿਚੋਂ ਵਿਚ ਇਸ ਗਲ ਲਈ ਕੁੜ੍ਹ ਰਹੇ ਸਨ, ਪਰ ਪੇਸ਼ਵਾ ਨੂੰ ਕਹਿਣ ਦੀ ਕਿਸੇ ਵਿਚ ਜੁਰਅਤ ਨਹੀਂ ਸੀ। ਉਧਰ ਪੇਸ਼ਵਾ ਦਿਨ ਰਾਤ ਉਸ ਹੁਸਨ ਦੀ ਦੇਵੀ ਦੀ ਪੂਜਾ ਵਿਚ ਜੁਟਿਆ ਰਹਿੰਦਾ।
ਇਕ ਦਿਨ ਮਸਤਾਨੀ ਨੇ ਪੇਸ਼ਵਾ ਦੇ ਗਲ ਵਿਚ ਆਪਣੀਆਂ ਕੋਮਲ ਬਾਹਾਂ ਪਾ ਕੇ ਪਿਆਰ ਨਾਲ ਬਿਨੈ ਕੀਤੀ, ਕਿ ਉਸ ਦੇ ਪੇਟੋ ਜੰਮਿਆਂ ਮੁੰਡਾ ਰਾਜ ਕੁਮਾਰ ਸਮਝਕੇ ਤਖਤ ਦਾ ਵਾਰਸ਼ ਕਰਾਰ ਦਿਤਾ ਜਾਵੇ। ਬਾਜੀ ਰਾਵ ਉਸ ਪੁਰ ਏਨਾਂ ਰੀਝਿਆ ਸੀ, ਕਿ ਇਨਕਾਰ ਨਾ ਕਰ ਸਕਿਆ, ਤੇ ਉਸ ਦੀ ਮੰਗ ਪੁਰ ਸ਼ਾਹੀ ਪ੍ਰਵਾਨਗੀ ਦੇ ਦਿਤੀ।
ਮਸਤਾਨੀ ਪੇਸ਼ਵਾ ਦੀ ਵਿਆਹੀ ਹੋਈ ਰਾਣੀ ਵਾਂਗ ਸ਼ਾਹੀ


ਬੁਲਾਇਆ ਗਿਆ, ਤੇ ਉਸ ਪੁਰ ਪੇਸ਼ਵਾ ਨੇ ਫਿਰ ਉਹੀ ਸਵਾਲ ਕੀਤਾ:
ਮਸਤਾਨੀ! ਤੂੰ ਜ਼ਹਿਰ ਪੀ ਕੇ ਕਿਉਂ ਆਤਮ-ਘਾਤ ਕਰਨਾ ਚਾਹੁੰਦੀ ਸੈਂ?" ਮਸਤਾਨੀ ਨੇ ਸਿਰ ਝੁਕਾ ਕੇ ਪੇਸ਼ਵਾ ਨੂੰ ਨਮਸਕਾਰ ਕਰਦਿਆਂ ਹੋਇਆਂ ਕਿਹਾ-'ਮਹਾਰਾਜ! ਮੈਂ ਜੇ ਦੁਨੀਆਂ ਪੁਰ ਜੀਂਦੀ ਰਹਾਂ, ਤਾਂ ਕਿਸ ਦੀ ਹੋ ਕੇ ਹਾਂ?
ਪੇਸ਼ਵਾ ਮਸਤਾਨੀ ਪੁਰ ਅਗੇ ਹੀ ਰੀਝਿਆ ਹੋਇਆ ਸੀ। ਉਸ ਨੇ ਪਿਆਰ ਨਾਲ ਕਿਹਾ- ਮਸਤਾਨੀ, ਤੂੰ ਮੇਰੀ ਹੋ ਕੇ ਰਹਿ, ਤੇ ਮੇਰੀ ਖਾਤਰ ਹੀ ਆਤਮ-ਹਤਿਆ ਦਾ ਖਿਆਲ ਦਿਲੋਂ ਕਢ ਦੇਹ।ਮਸਤਾਨੀ ਮਹਾਰਾਜ ਦੇ ਚਰਨਾਂ ਪੁਰ ਡਿਗ ਪਈ, ਤੇ ਆਪਣਾ ਆਪ ਬਾਜੀ ਰਾਵ ਦੇ ਹਵਾਲੇ ਕਰ ਦਿਤਾ। ਇਨ੍ਹਾਂ ਦੋਹਾਂ ਘਟਨਾਵਾਂ ਤੋਂ ਕਿਹੜੀ ਸਚੀ ਹੈ, ਇਸ ਦਾ ਪਤਾ ਨਹੀਂ। ਪਰ ਇਹ ਗਲ ਬਿਲਕੁਲ ਠੀਕ ਹੈ ਕਿ ਮਸਤਾਨੀ ਰਾਜ ਮਹਿਲਾਂ ਵਿਚ ਬਾਜੀ ਰਾਵ ਨੇ ਦਾਖਲ ਕੀਤੀ, ਭਾਵੇਂ ਉਹ ਸਆਦਤ ਖਾਂ ਰਾਹੀਂ ਆਈ ਹੋਵੇ, ਜਾਂ ਮਰਹੱਟੇ ਸਰਦਾਰ ਰਾਹੀਂ।

-੭੯-