ਪੰਨਾ:ਪ੍ਰੀਤ ਕਹਾਣੀਆਂ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੀਆਂ ਜ਼ਾਲਮ ਖੂੰ-ਖਾਰ ਤੇ ਗੁਸੈਲ ਅਖਾਂ ਚੋਂ ਅਥਰੂਆਂ ਦੀ ਗੰਗਾ ਵਹਿ ਨਿਕਲੀ। ਜੇਬਾਂ ਦੀ ਆਤਮਾ ਦੀ ਸ਼ਾਂਤੀ ਲਈ ਬਾਦਸ਼ਾਹ ਨੇ ਦਿਲ ਖੋਹਲਕੇ ਗਰੀਬਾਂ ਨੂੰ ਦਾਨ ਦਿਤਾ। ਦਿਲੀ ਦੇ ਬਾਹਰਵਾਰ ਜਹਾਨ-ਆਰਾ ਦੇ ਬਣਵਾਏ ਬਾਗ਼ ਵਿਚ ਜ਼ੇਬਾਂ ਦਾ ਮਕਬਰਾ ਬਣਵਾਇਆ ਗਿਆ। ਪੰਛੀਆਂ ਵਾਂਗ ਮਹੱਲ ਵਿਚ ਟਪੋਸੀਆਂ ਲਾਣ ਵਾਲੀ ਜੇ਼ਬਉਲਨਿਸਾਂ ਦੀ ਸਮਾਧ ਵੀ ਅਜ ਕਹਿਣ ਸੁਣਨ ਦੀ ਇਕ ਕਹਾਣੀ ਬਣਕੇ ਰਹਿ ਗਈ ਹੈ।*


*ਸੰਨ ੧੬੬੨ ਈ: ਵਿਚ ਔਰੰਗਜ਼ੇਬ ਦੀ ਪੁਤ੍ਰੀ ਜ਼ਬਿੰਦਾ ਬੇਗ਼ਮ (ਜ਼ੇਬਉਲਨਿਸਾਂ) ਨੇ ਲਾਹੌਰ ਵਿਚ ਆਪਣੀ ਮਨ ਪਸੰਦ ਦਾ ਇਕ ਅਤ-ਸੁੰਦਰ ਬਾਗ ਬਣਵਾਇਆ। ਉਸ ਦੇ ਇਕ ਸਿਰੇ ਪੁਰ ਚਾਰ ਉਚੇ ਅਕਾਸ਼ ਨਾਲ ਗਲਾਂ ਕਰਦੇ ਬੁਰਜ ਸਨ, ਜਿਨ੍ਹਾਂ ਚੋਂ ਲੰਘਕੇ ਬਾਗ਼ ਅੰਦਰ ਜਾਈਦਾ ਹੈ। ਇਨ੍ਹਾਂ ਬੁਰਜਾਂ ਦਾ ਹੀ ਨਾਂ ਚਬੁਰਜੀ ਹੈ। ਬਾਗ ਬਣ ਜਾਣ ਪਿੱਛੋਂ ਇਹ ਜੇਬਾਂ ਦੀ ਪਿਆਰੀ ਸਖੀ ਮੀਆਂ ਬਾਈ ਦੇ ਨਾਂ ਤੇ ਮਸ਼ਹੂਰ ਹੋ ਗਿਆ, ਜਿਸ ਪੁਰ ਸ਼ਹਿਜ਼ਾਦੀ ਨੇ ਇਸੇ ਨੂੰ ਇਹ ਭੇਟ ਕਰ ਦਿਤਾ।
ਜ਼ੇਬਾਂ ਦੀ ਆਪਣੇ ਪ੍ਰੇਮੀ ਆਕਲ ਖਾਂ ਨਾਲ ਪਹਿਲੀ ਮੁਲਾਕਾਤ ਇਸੇ ਬਾਗ ਵਿਚ ਹੋਈ ਜਾਪਦੀ ਹੈ, ਤੇ ਸਦਾ ਲਈ ਇਕ ਦੂਜੇ ਦੇ ਹੋ ਜਾਣ ਦੇ ਕੌਲ ਇਕਰਾਰ ਵੀ ਇਥੇ ਹੀ ਹੋਏ ਹੋਣਗੇ।
ਚੋਬੁਰਜੀ ਦੀ ਇਹ ਇਤਿਹਾਸਕ ਇਮਾਰਤ ਗਵਰਨਮੈਂਟ ਕਵਰਾਟਰਾਂ ਪਾਸ ਹੈ। ਅਜ ਬਾਗ਼ ਦਾ ਨਾਮੋ-ਨਿਸ਼ਾਨ ਮਿਟ ਚੁਕਾ ਹੈ, ਪਰ ਇਸਦੇ ਇਕ ਸਿਰੇ ਪੁਰ ਖੜੋਤੇ ਬੁਰਜ ਆਪਣੀ ਮਲਕਾ ਦੀ ਪਿਆਰ ਕਹਾਣੀ ਪੁਕਾਰ ਪੁਕਾਰ ਕੇ ਸੁਣਾ ਰਹੇ ਹਨ।

-੬੯-