ਪੰਨਾ:ਪ੍ਰੀਤ ਕਹਾਣੀਆਂ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਹੀਆਂ ਸਨ। ਇਸ ਸਮੇਂ ਹਰੇ ਰੰਗ ਦੇ ਸੁੰਦਰ ਤੇ ਕੀਮਤੀ ਕਪੜੇ ਪਾਈ ਜੇਬਾਂ ਲਾਹੌਰ ਦੇ ਸ਼ਾਹੀ ਮਹੱਲ ਦੀ ਇਕ ਦੀਵਾਰ ਪਾਸ ਖੜੋਤੀ ਕੁਦਰਤੀ ਨਜ਼ਾਰੇ ਵੇਖ ਰਹੀ ਸੀ, ਪਰ ਕੁਝ ਨਿਰਾਸਤਾ ਦੇ ਚਿੰਨ ਉਸ ਦੇ ਚਿਹਰੇ ਤੋਂ ਸਾਫ ਨਜ਼ਰ ਆ ਰਹੇ ਸਨ। ਕਿਉਂ? ਇਸੇ ਲਈ ਕਿ ਉਸ ਪਾਸ ਰੂਪ ਸੀ, ਰੰਗ ਸੀ, ਜੋਬਨ ਸੀ, ਪਰ ਚੌਵੀ ਜੀਵਣ ਦੀਆਂ ਲੰਮੀਆਂ ਮੰਜ਼ਲਾਂ ਲੰਘ ਜਾਣ ਬਾਅਦ ਵੀ ਉਸ ਨੂੰ ਪਿਆਰ ਵਾਲਾ ਕੋਈ ਨਹੀਂ ਸੀ। ਉਸਨੇ ਕਿਸੇ ਸ਼ਮ੍ਹਾਂ ਪੁਰ ਮਰ ਮਿਟਣ ਵਾਲੇ ਭੌਰੇ ਦੇ ਮੂੰਹੋ ਇਹ ਸ਼ਬਦ ਨਹੀਂ ਸਨ ਸੁਣੇ ਕਿ ਜ਼ੇਬ! ਮ ਤੈਨੂੰ ਪਿਆਰ ਕਰਦਾ ਹਾਂ। ਸਚ ਮੁਚ ਉਹ ਪਿਆਰ ਦੀ ਭੁਖੀ ਸੀ, ਤੇ ਕਿਤਨੇ ਵਡੇ ਵਡੇ ਸਾਲਾਂ ਤੋਂ ਉਸ ਦੇ ਕੰਨ ਉਪਰੋਕਤ ਸ਼ਬਦ ਸੁਣਨ ਦੀ ਉਡੀਕ ਵਿਚ ਸਨ।
੧੬੬੨ ਈ: ਨੂੰ ਔਰੰਗਜ਼ੇਬ ਬਖਤ ਬੀਮਾਰ ਹੋ ਗਿਆ। ਸ਼ਾਹੀ ਤਬੀਬਾ ਨੇ ਰਾਏ ਦਿਤੀ ਕਿ ਹਵਾ, ਪਾਣੀ ਦੀ ਬਦਲੀ ਲਈ ਲਾਹੌਰ ਜਾਣਾ ਚਾਹੀਦਾ ਹੈ। ਤਿਆਰੀ ਸ਼ੁਰੂ ਹੋ ਗਈ, ਸਾਰਾ ਸ਼ਾਹੀ ਘਰਾਣਾ ਸਣੇ ਆਪਣੇ ਨੌਕਰ ਨੌਕਰਾਣੀਆਂ ਦੇ ਤਿਆਰ ਹੋ ਗਿਆ। ਔਰੰਗਜ਼ੇਬ ਦੇ ਵਜ਼ੀਰ ਦਾ ਪੁਤਰ ਆਕਲ-ਖਾਂ ਉਨੀ ਦਿਨੀਂ ਲਾਹੌਰ ਦਾ ਗਵਰਨਰ ਸੀ। ਜਦ ਉਸ ਨੂੰ ਬਾਦਸ਼ਾਹ ਦੇ ਆਉਣ ਦੀ ਖ਼ਬਰ ਹੋਈ ਤਾਂ ਉਹ ਬੜਾ ਖੁਸ਼ ਹੋਇਆ | ਆਕਲ-ਖਾਂ ਆਪ ਵੀ ਸ਼ਾਇਰ ਸੀ, ਤੇ ਉਸ ਨੇ ਜ਼ੇਬਾਂ ਦੀ ਸੁੰਦਰਤਾ ਤੇ ਦਿਲ ਖਿਚਵੀਆਂ ਕਵਿਤਾਵਾਂ ਦੀ ਬੜੀ ਤਾਰੀਫ ਸੁਣੀ ਹੋਈ ਸੀ। ਉਹ ਬਿਨ ਵੇਖਿਆਂ ਉਸ ਵਲ ਖਿਚਿਆ ਜਾ ਰਿਹਾ ਸੀ, ਸੋ ਹੁਣ ਉਹ ਆਪਣੀ ਪ੍ਰੇਮਿਕਾ ਦੇ ਦਰਸ਼ਨਾ ਲਈ ਉਤਾਵਲਾ ਹੋਣ ਲਗਾ। ਸ਼ਾਹੀ ਘਰਾਣਾ ਸ਼ਾਹੀ ਮਹੱਲ ਵਿਚ ਆ ਕੇ ਠਹਿਰ ਗਿਆ। ਆਕਲ-ਖਾਂ ਸ਼ਾਮ ਨੂੰ ਰੋਜ਼ਾਨਾ ਨਿਯਮ ਨਾਲ ਘੋੜੇ ਪਰ ਸਵਾਰ ਹੋ ਕੇ ਸ਼ਹਿਰ ਦੀ ਗਸ਼ਤ ਕੀਤਾ ਕਰਦਾ ਸੀ!ਬਾਕੀ ਸ਼ਹਿਰ ਵਿਚ ਤਾਂ ਉਹ ਬਹੁਤ ਘਟ ਘੁੰਮਿਆ ਕਰਦਾ ਪਰ

-੬੨-