ਪੰਨਾ:ਪ੍ਰੀਤ ਕਹਾਣੀਆਂ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਹੈ ਕਿ ਹਿਟਲਰ ਆਪਣੀ ਕੌਮ ਦੀ ਉੱਨਤੀ ਅਗੇ ਪ੍ਰੇਮ ਤੇ ਪਿਆਰ ਸਭ ਕੁਝ ਕੁਰਬਾਨ ਕਰ ਦੇਣ ਤੇ ਤੁਲਿਆ ਹੋਇਆ ਸੀ।

ਇਨ੍ਹੀਂ ਦਿਨੀਂ ਦੋ ਅਤ-ਹਸੀਨ ਕੁੜੀਆਂ ਮਾਰ ਗਰੇਟ ਤੇ ਲੇਨੀ ਹਿਟਲਰ ਦੇ ਜੀਵਨ ਵਿਚ ਆਈਆਂ। ਲੇਨੀ ਇਕ ਫਿਲਮ ਐਕਟਰੈਸ ਸੀ। ਹਿਟਲਰ ਦੇ ਦਿਲ ਪੁਰ ਇਨ੍ਹਾਂ ਦਾ ਪੂਰਾ ਪੂਰਾ ਕਬਜ਼ਾ ਜਾਪਦਾ ਸੀ, ਤੇ ਆਮ ਖਿਆਲ ਕੀਤਾ ਜਾਂਦਾ ਸੀ, ਕਿ ਹਿਟਲਰ ਇਨ੍ਹਾਂ ਦੋਹਾਂ ਚੋਂ ਕਿਸੇ ਇਕ ਨਾਲ ਜ਼ਰੂਰ ਸ਼ਾਦੀ ਕਰ ਲਵੇਗਾ। ਕੁਝ ਦਿਨਾਂ ਨੂੰ ਮਾਰਗਰੇਟ ਇਹ ਕਹਿ ਕੇ ਚਲੀ ਗਈ; ਕਿ ਉਸ ਨਾਲ ਸ਼ਾਦੀ ਕਰਨ ਦੇ ਕਾਰਣ ਹਿਟਲਰ ਦੀ ਕਾਮਯਾਬੀ ਦੇ ਰਾਹ ਵਿਚ ਕਈ ਰੁਕਾਵਟਾਂ ਪੈਦਾ ਹੋ ਜਾਣ ਦਾ ਡਰ ਹੈ। ਇਸ ਲਈ ਉਹ ਸ਼ਾਦੀ ਕਰਨਾ ਹੀ ਨਹੀਂ ਚਾਹੁੰਦੀ। ਪਰ ਦੂਜੀ ਕੁੜੀ ਲੇਨੀ ਬੜੀ ਦੇਰ ਤਕ ਹਿਟਲਰ ਨਾਲ ਸਬੰਧਤ ਰਹੀ। ੧੯੩੦ ਈ: ਵਿਚ ਇਹ ਸੁੰਦਰੀ ਸੰਸਾਰ ਪ੍ਰਸਿਧ ਐਕਟ੍ਰੈਸ ਗਿਣੀ ਜਾਣ ਲਗ ਪਈ। ਹਿਟਲਰ ਨੇ ਉਸ ਨੂੰ ਫਿਲਮੀ ਉੱਚ ਪੋਜ਼ੀਸ਼ਨ ਤੇ ਸਥਾਪਨ ਕੀਤਾ, ਤੇ ਨਿਯੂ ਰੇਮਬਰਗ ਵਿਚ ਹੋਣ ਵਾਲੀ ਨੈਸ਼ਨਲ ਕਾਂਗਰਸ ਸਬੰਧੀ ਫਿਲਮ ਡਾਇਰੈਕਟ ਕਰਨ ਦਾ ਕੰਮ ਉਸੇ ਦੇ ਸਪੁਰਦ ਕੀਤਾ। ਇਹ ਫ਼ਿਲਮ ਨਾਜ਼ੀ ਪ੍ਰਾਪੇਗੰਡੇ ਲਈ ਤਿਆਰ ਕੀਤੀ ਗਈ ਸੀ।

ਜਰਮਨੀ ਦੀ ਇਹ ਇਕੋ ਇਕ ਖੁਸ਼-ਕਿਸਮਤ ਕੁੜੀ ਸੀ, ਜਿਸਦੀ ਸਲਾਹ ਹਿਟਲਰ ਰਾਜਨੀਤਕ ਮਾਮਲਿਆਂ ਵਿਚ ਵੀ ਲੈਂਦਾ ਰਹਿੰਦਾ ਸੀ।

ਲੇਨੀ ਦੀ ਜਦ ਹਿਟਲਰ ਨਾਲ ਪਹਿਲੀ ਮੁਲਾਕਾਤ ਹੋਈ, ਤਾਂ ਉਹ ਕਮਿਊਨਿਜ਼ਮ ਵਲ ਜ਼ਿਆਦਾ ਝੁਕਾ ਰਖਦੀ ਸੀ। ਇਕ ਦਿਨ ਫਿਲਮ ਕੰਪਨੀ ਦੇ ਸ਼ੂਟਿੰਮ ਸੀਨ ਲਈ ਜਦ ਉਹ ਬਾਹਰ ਗਈ, ਤਾਂ ਅਚਾਨਕ ਉਸ ਦਾ ਹਿਟਲਰ ਨਾਲ ਮੇਲ ਹੋ ਗਿਆ। ਕੁਝ ਮਿੰਟਾਂ ਦੀ ਗਲ ਬਾਤ ਮਗਰੋਂ ਦੋਵੇਂ ਇਕ ਦੂਜੇ ਤੋਂ ਅਲਗ ਹੋ ਗਏ, ਪਰ ਇਸ