ਪੰਨਾ:ਪ੍ਰੀਤ ਕਹਾਣੀਆਂ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਪਲ ਭਰ ਵੀ ਚੈਨ ਨਹੀਂ ਸੀ ਆਉਂਦਾ। ਸਾਰਾ ਦਿਨ ਤੇ ਰਾਤ ਉਹ ਆਪਣੀ ਜਾਨ-ਰਖਿਯਕ ਦੇ ਸਰਹਾਣੇ ਬੈਠੀ, ਅਬਰੂ ਕੇਰਦੀ ਰਹਿੰਦੀ ਸੀ। ਕੁਝ ਦਿਨਾਂ ਪਿਛੋਂ, ਮਰੀਜ਼ ਨੇ ਅਖਾਂ ਖੋਹਲੀਆਂ | ਮੇਰੀ ਦੇ ਗਰਮ ਗਰਮ ਅਥਰੂੰ ਉਸਦੀਆਂ ਅੱਖਾਂ ਵਿਚ ਆ ਡਿਗੇ। ਮੇਰੀ ਨੇ ਅੱਖਾਂ ਪੂੰਝਦਿਆਂ ਕਿਹਾ-"ਹੁਣ ਤੁਹਾਡਾ ਕੀ ਹਾਲ ਹੈ? "ਅਛਾ ਹੈ?। ਆਖ ਕੇ ਉਸ ਨੇ ਫਿਰ, ਅਖਾਂ ਬੰਦ ਕਰ ਲਈਆਂ। ਹੌਲੀ ਹੌਲੀ ਉਸ ਦੀ ਹਾਲਤ ਸੰਭਲਦੀ ਗਈ। ਡਾਕਟਰਾਂ ਕਿਹਾ, ਕਿ ਹੁਣ ਉਸ ਦੀ ਜਾਨ ਖ਼ਤਰੇ ਤੋਂ ਬਾਹਰ ਹੈ, ਤੇ ਸਿਰਫ ਕਮਜ਼ੋਰੀ ਹੀ ਬਾਕੀ ਹੈ।
ਮੇਰੀ ਰੋਜ਼ਾਨਾ ਆਪਣੇ ਪ੍ਰੇਮੀ ਦੀ ਯਾਤਰਾ ਨੂੰ ਆਉਂਦੀ, ਤੇ ਘੰਟਿਆਂ ਬਧੀ ਉਥੇ ਹੀ ਬੈਠੀ ਰਹਿੰਦੀ। ਉਹ ਰੋਜ਼ ਆਪਣੇ ਭੜਕੀਲੇ ਤੇ ਦਿਲ-ਖਿੱਚਵੇਂ ਕਪੜਿਆਂ ਵਿਚ ਉਡਦੀ ਆਉਂਦੀ, ਪਰ ਅਬਰਾਹਮ ਉਸ ਵਲ ਨਿਗਾਹ ਹੀ ਨਾ ਕਰਦਾ, ਤੇ ਸਦਾ ਕਿਤਾਬ ਪੜਣ ਵਿੱਚ ਮਸਤ ਰਹਿੰਦਾ।
ਹੁਣ ਮਗਰੂਰ ਹੁਸੀਨਾ ਦਾ ਸਬਰ ਪਿਆਲਾ ਵੀ ਨਕੋ ਨਕ ਭਰਿਆ ਜਾ ਚੁੱਕਾ ਸੀ। ਉਸ ਲਈ ਆਪਣੇ ਪ੍ਰੇਮੀ ਵਲ ਹੋਰ ਬੇਪਰਵਾਰੀ ਸਹਾਰੀ ਨਾ ਜਾ ਸਕੀ।
ਇਕ ਦਿਨ ਉਸਨੇ ਬੜੇ ਪਿਆਰ ਨਾਲ ਆਪਣੇ ਪ੍ਰੀਤਮ ਦਾ ਸਿਰ ਦੇ ਵਾਲਾਂ ਵਿਚ ਉਂਗਲਾਂ ਫੇਰਦਿਆਂ ਹੋਇਆਂ ਕਿਹਾ
"ਲਿੰਕਨ ਜੀ! ਮੇਰੇ ਨਾਲ ਬੋਲਦੇ ਕਿਉਂ ਨਹੀਂ? ਨਰਾਜ਼ ਹੋ।"
"ਨਹੀਂ ਨਰਾਜ਼ਗੀ ਕੇਹੀ?" ਲਿੰਕਨ ਨੇ ਬੇਪਰਵਾਹੀ ਨਾਲ ਜਵਾਬ ਦਿਤਾ। ਤੇ ਫੇਰ ਚੁੱਪ ਕਿਉਂ ਰਹਿੰਦੇ ਹੋ? ਕੀ ਮੇਰੇ ਨਾਲ ਦੋ ਗਲਾਂ ਕਰਨ ਨਾਲ ਤੁਹਾਡਾ ਕੁਝ ਵਿਗੜ ਜਾਂਦਾ ਹੈ? ਕੀ ਤੁਸੀ ਜਾਣਦੇ ਨਹੀਂ ਕਿ ਤੀਵੀਂ ਦਾ ਦਿਲ ਬੜਾ ਨਾਜ਼ਕ ਹੁੰਦਾ ਹੈ,ਤੇ ਤੁਹਾਡੇ

-੧੫੦-