ਪੰਨਾ:ਪ੍ਰੀਤ ਕਹਾਣੀਆਂ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੌਜਵਾਨ ਦੀ ਤਵੱਜੋ ਖਿਚਣ ਤੇ ਲਾ ਦਿਤਾ। "ਉਹ ਇਨਾਂ ਪਥਰ ਦਿਲ, ਕਿ ਹਸੀਨਾਂ ਨੂੰ ਠੁਕਰਾ ਕੇ ਚੁਪ ਚੁਪੀਤਾ ਨਿਕਲ ਗਿਆ।" ਇਸ ਨਾਲ ਮੇਰੀ ਦੇ ਦਿਲ ਵਿਚ ਪ੍ਰੇਮ-ਚਿੰਗਾਰੀਆਂ ਵਧੇਰੇ ਭਖਣ ਲਗ ਪਈਆਂ।
ਇਹ ਨੌਜਵਾਨ ਕੋਣ ਸੀ?
ਇਹ ਮੇਰੀ ਦਾ ਗੁਆਂਢੀ ਅਬਰਾਹਮ ਲਿੰਕਨ ਸੀ। ਉਸਨੂੰ ਮੇਰੀ ਨਾਲ ਅਥਾਹ ਪਰੇਮ ਸੀ, ਉਹ ਹੁਸੀਨ ਮੇਰੀ ਤੇ ਜਾਨ ਵਾਰਦਾ ਸੀ, ਪਰ ਮਗਰੂਰ ਮੇਰੀ ਪਾਸੋਂ ਕੋਹੀਂ ਦੂਰ ਨਠਦਾ ਸੀ, ਤੇ ਇਹੋ ਚੀਜ਼ ਦੋਹਾਂ ਦੇ ਮੇਲ ਵਿਚ ਵਡੀ ਰੁਕਾਵਟ ਸੀ। ਅਖੀਰ ਇਸਦਾ ਵੀ ਇਕ ਦਿਨ ਹਲ ਨਿਕਲ ਹੀ ਆਇਆ।
ਇਕ ਦਿਨ ਰਾਤ ਨੂੰ ਅਚਾਨਕ ਸ਼ੋਰ ਸ਼ਰਾਬੇ ਨਾਲ ਮੇਰੀ ਦੀ ਜਾਗ ਖੁਲ੍ਹ ਗਈ। ਉਸ ਨੇ ਵੇਖਿਆ ਕਿ ਉਸ ਦੇ ਮਕਾਨ ਨੂੰ ਅਗ ਲਗੀ ਹੋਈ ਹੈ-ਤੇ ਅਗ ਦੀਆਂ ਉਚੀਆਂ ਲਾਟਾਂ ਵਿਚਕਾਰ ਉਹ ਬੜੀ ਮੁਸ਼ਕਲ ਨਾਲ ਘਿਰੀ ਹੋਈ ਹੈ। ਉਸ ਨੇ ਉਚੀ ਉਚੀ ਸ਼ੋਰ ਪਾਇਆ,ਪਰ ਲੋਕੀ ਤਮਾਸ਼ਾ ਵੇਖ ਰਹੇ ਸਨ, ਕਿਸੇ ਨੂੰ ਮੌਤ ਮੁਲ ਲੈਣ ਦੀ ਜੁਰਅਤ ਨਾ ਹੋ ਸਕੀ।
ਇਨੇ ਚਿਰ ਵਿਚ ਲੋਕਾਂ ਕੀ ਵੇਖਿਆ, ਕਿ ਇਕ ਨੌਜਵਾਨ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਪਹੁੜੀ ਰਾਹੀਂ ਕਮਰੇ ਵਿਚ ਜਾ ਪੁਜਾ | ਮੇਰੀ ਦੀ ਜਾਨ ਬਚ ਗਈ, ਪਰ ਉਹ ਆਪ ਮੌਤ ਦੇ ਮੂੰਹ ਵਿਚ ਕਿਤਨੇ ਦਿਨ ਲਟਕਦਾ ਰਿਹਾ।
ਇਹ ਨੌਜਵਾਨ ਅਬਰਾਹਮ ਲਿੰਕਨ ਸੀ?
ਅਗ ਨੇ ਆਪਣੇ ਸ਼ਿਕਾਰ ਨੂੰ ਬਚਾਣ ਵਾਲੇ ਨੌਜਵਾਨ ਤੇ ਅਜਜਿਹਾ ਮਾਰੂ ਹਮਲਾ ਕੀਤਾ ਕਿ ਉਹ ਕਿੰਨੇ ਦਿਨ ਹਸਪਤਾਲ ਵਿਚ ਪਿਆ ਰਿਹਾ। ਸਾਰੇ ਉਸ ਦੀ ਜ਼ਿੰਦਗੀ ਤੋਂ ਨਿਰਾਸ਼ ਹੋ ਬੈਠੇ। ਮੇਰੀ ਨੇ ਇਹ ਸਾਰੇ ਦਿਨ ਤੇ ਰਾਤਾਂ ਅੱਖਾਂ ਵਿਚ ਗੁਜ਼ਾਰੀਆਂ ਸਨ |

-੧੪੬-