ਪੰਨਾ:ਪ੍ਰੀਤ ਕਹਾਣੀਆਂ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਸ਼ਾਦੀ ਦਾ ਫਿਕਰ ਨਾ ਕਰਨ। ਉਹ ਆਪਣੀ ਮਰਜ਼ੀ ਨਾਲ ਆਪਣੇ ਜੀਵਨ-ਸਾਥੀ ਦੀ ਚੋਣ ਕਰੇਗੀ। ਉਹ ਸਹੇਲੀਆਂ ਨੂੰ ਆਖਿਆ ਕਰਦੀ ਸੀ-"ਮੈਂ ਅਮਰੀਕਾ ਦੇ ਪ੍ਰਧਾਨ ਨਾਲ ਸ਼ਾਦੀ ਕਰਾਂਗੀ, ਇਸ ਤੋਂ ਘਟ ਕਿਸੇ ਨਾਲ ਨਹੀਂ ਪਰ ਉਸਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ | ਇਕ ਦਿਨ ਸ਼ਾਮ ਵੇਲੇ ਜਦ ਅਸਮਾਨ ਤੇ ਬਦਲ ਛਾਏ ਹੋਏ ਸਨ, ਤੇ ਕਾਫੀ ਹਨੇਰਾ ਹੋ ਗਿਆ ਸੀ, ਉਹ ਇਕ ਬਜ਼ਾਰੋਂ ਲੰਘ ਰਹੀ ਸੀ, ਕਿ ਗਲੀ ਦੇ ਮੋੜ ਤੇ ਅਚਾਨਕ ਇਕ ਨੌਜਵਾਨ ਨਾਲ ਉਸ ਦੀ ਟਕਰ ਹੋ ਗਈ। ਉਹ ਡਿਗ ਪਈ। ਨੋਜਵਾਨ ਨੇ ਉਠਾਕੇ ਉਸ ਪਾਸੋਂ ਮੁਆਫੀ ਮੰਗੀ, ਪਰ ਉਸ ਗੁਸੇ ਨਾਲ ਭਰੇ ਹੋਏ ਲਫਜ਼ਾਂ ਵਿਚ ਉਤਰ ਦਿਤਾ-
"ਅੰਨ੍ਹਾ ਏਂ ਤੂੰ?"
"ਹਾਂ ਬਿਲਕੁਲ ਅੰਨ੍ਹਾ" ਆਖ ਕੇ ਨੌਜਵਾਨ ਉਸ ਨੂੰ ਟੇਡੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਆਪਣੇ ਰਾਹ ਪਿਆ।
ਮੇਰੀ ਨੂੰ ਅਜ ਇਕ ਨੌਜਵਾਨ ਪਾਸੋਂ ਸਖਤ ਹਾਰ ਹੋਈ ਸੀ। ਉਹ ਸਾਰੀ ਉਮਰ ਨੌਜਵਾਨ ਦਿਲਾਂ ਨੂੰ ਪੈਰਾਂ ਹੇਠਾਂ ਮਸਲਦੀ ਰਹੀ ਸੀ, ਪਰ ਅੱਜ ਜਿਸ ਨੌਜਵਾਨ ਨਾਲ ਟਕਰ ਹੋਈ ਸੀ, ਉਸਨੇ ਇਸਦੀ ਬਿਲਕੁਲ ਹੀ ਪਰਵਾਹ ਨਹੀਂ ਕੀਤੀ। ਓਹ ਸਦਾ ਤੋਂ ਮਰਦਾਂ ਨੂੰ ਕਮਜ਼ੋਰ ਸਮਝਦੀ ਆਈ ਸੀ, ਪਰ ਅਜ ਉਸ ਨੇ ਆਪਣੇ ਆਪ ਨੂੰ ਅਤ-ਕਮਜ਼ੋਰ ਪਾਇਆ। ਉਸ ਦਾ ਸਾਰਾ ਮਾਨ ਤੇ ਗ਼ਰੂਰ ਮਿਟੀ ਵਿਚ ਮਿਲ ਗਿਆ ਜਾਪਦਾ ਸੀ। ਪੇਮ ਐਕਸਪਰਟਾਂ ਦਾ ਵਿਸ਼ਵਾਸ਼ ਹੈ, ਕਿ ਕਿਸੇ ਦੇ ਪਿਆਰ ਪਿਛੇ ਦੀਵਾਨੇ ਹੋ ਕੇ ਉਸਦੇ ਮਗਰ ਫਿਰਿਆ ਜਾਵੇ, ਤਾਂ ਪ੍ਰੇਮਕਾ ਪ੍ਰੇਮੀ-ਦਿਲ ਮਸਲ ਕੇ ਖੁਸ਼ ਹੁੰਦੀ ਹੈ, ਪਰ ਜੇ ਉਸ ਦੀ ਪ੍ਰਵਾਹ ਨਾ ਕੀਤੀ ਜਾਏ, ਤਾਂ ਉਹਦੇ ਦਿਲ ਨੂੰ ਚੋਟ ਲਗਦੀ ਹੈ, ਤੇ ਉਹ ਆਪਣਾ ਸਭ ਕੁਝ ਪ੍ਰੇਮੀ-ਦਿਲ ਜਿਤਣ ਲਈ ਲਾ ਦੇਂਦੀ ਹੈ। ਮੇਰੀ ਦੀ ਵੀ ਇਹੋ ਹਾਲਤ ਸੀ। ਉਸ ਨੇ ਆਪਣਾ ਸਾਰਾ ਤਾਣ

-੧੪੮-