ਪੰਨਾ:ਪ੍ਰੀਤ ਕਹਾਣੀਆਂ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਬਾਂ ਨੇ ਦੋਹਾਂ ਨੌਜਵਾਨ ਦਿਲਾਂ ਵਿਚ ਰੰਗੀਨੀ ਪੈਦਾ ਕਰ ਦਿੱਤੀ।
ਇਸ਼ਕ ਤੋਂ ਮੁਸ਼ਕ ਛੁਪਾਇਆ ਨਹੀਂ ਛੁਪਦੇ, ਹੁੰਦਿਆਂ ਹੁੰਦਿਆਂ ਇਨ੍ਹਾਂ ਲੁਕੀਆਂ ਛਿਪੀਆਂ ਮਹਿਫ਼ਲਾਂ ਦੀ ਖਬਰ ਸ਼ਾਹਜਹਾਨ ਤੀਕ ਜਾ ਪਜੀ। ਕਿਸੇ ਨੇ ਦਸਿਆ ਕਿ ਦਾਰਾ ਔਰੰਗਜੇਬ ਨਾਲ ਮਿਲ ਕੇ ਬਾਦਸ਼ਾਹ ਦੇ ਖਿਲਾਫ ਸਾਜ਼ਸ਼ਾਂ ਵਿਚ ਜੁਟਿਆ ਰਹਿੰਦਾ ਹੈ, ਤੋਂ ਇਸੇ ਕੰਮ ਲਈ ਉਹ ਰਾਤੀ ਮਹੱਲੋਂ ਬਾਹਿਰ ਰਹਿੰਦਾ ਹੈ।
ਇਕ ਦਿਨ ਦਾਰਾ ਨੀਲਮ ਪਾਸ ਆਇਆ। ਉਸ ਨੇ ਦਸਿਆ ਕਿ ਅਗੋਂ ਲਈ ਸ਼ਾਇਦ ਉਹ ਨੀਲਮ ਨਾਲ ਇਸਤਰ੍ਹਾਂ ਖੁਲ੍ਹ ਨਾ ਲੈ ਸਕੇ ਕਿਉਂ ਕਿ ਦੁਸ਼ਮਣ ਉਸ ਦੇ ਖਿਲਾਫ ਤਰ੍ਹਾਂ ਤਰ੍ਹਾਂ ਦੀਆਂ ਸਾਜਸਾਂ ਰਚ ਰਹੇ ਹਨ ਪਰ ਨੀਲਮ ਉਸ ਦੇ ਮਹੱਲ ਵਿਚ ਉਸ ਪਾਸ ਰਹਿ ਸਕੇਗੀ।
"ਤੁਹਾਡੀ ਤੀਵੀਂ ਬਣ ਕੇ ਮੈਂ ਹਰ ਥਾਂ ਰਹਿ ਸਕਦੀ ਹਾਂ,
ਮੇਰੇ ਮਾਲਕ।" ਨੀਲਮ ਨੇ ਕਿਹਾ!
"ਪਰ ਅਜਿਹਾ ਹੋਣਾ ਹਾਲੀ ਮੁਸ਼ਕਲ ਹੈ, ਨੀਲਮ!"
"ਤਾਂ ਫਿਰ ਮਹੱਲਾਂ ਵਿਚ ਮੇਰੀ ਥਾਂ ਨਹੀਂ, ਮੈਂ ਇਥੇ ਹੀ ਰਹਾਂਗੀ?"
ਪਰ ਮੈਂ ਕਹਿੰਦਾ ਹਾਂ ਕਿ ਹਾਲੀਂ ਸਾਡੇ ਮੇਲ ਵਿਚ ਕਈ ਰੁਕਾਵਟਾਂ ਹਨ,
ਤੇ ਪਹਿਲੀ ਇਹ ਕਿ ਤੈਨੂੰ ਆਪਣਾ ਧਰਮ ਛਡਣਾ ਹੋਵੇਗਾ?"
"ਮੈਂ ਸਭ ਕੁਝ ਤੁਹਾਡੀ ਖਾਤਰ ਕਰ ਸਕਦੀ ਹਾਂ ਪ੍ਰੀਤਮ!"
"ਪਰ ਫਿਰ ਵੀ ਜੇ ਪਿਤਾ ਜੀ ਤੇਨੂੰ ਮੇਰੀ ਜਾਇਜ਼ ਵਹੁਟੀ ਨਾ ਸਮਝਣ
ਤਾਂ?" ਮੁਰਾਦ ਨੇ ਡਰਦਿਆਂ ਹੋਇਆਂ ਕਿਹਾ।
"ਫਿਰ ਮੈਂ ਇਥੇ ਹੀ ਭਲੀ ਹਾਂ, ਮੈਂ ਆਪਣੀ ਇਜ਼ਤ ਨਹੀਂ ਗਵਾਣੀ।" ਨੀਲਮ ਦਾ ਦ੍ਰਿੜ ਉਤਰ ਸੀ।
ਦਾਰਾ ਨੇ ਬੜੀ ਕੋਸ਼ਿਸ਼ ਕੀਤੀ, ਕਿ ਨੀਲਮ ਉਸ ਪਾਸ ਜਾ

-੧੨੫-