ਪੰਨਾ:ਪ੍ਰੀਤ ਕਹਾਣੀਆਂ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਲੂਸ ਨਹੀਂ ਵੇਖਣਾ?" ਨੀਲਮ ਨੇ ਉਸ ਤੋਂ ਆਂਦਿਆਂ ਸਾਰ ਪੁਛਿਆ । ਨਹੀਂ, ਮੈਨੂੰ ਉਸ ਨਾਲ ਕੋਈ ਦਿਲਚਸਪੀ ਨਹੀਂ ਤੁਹਾਥੋਂ ਇਕ ਦੋ ਚੋਂਦੀਆਂ ਚੋਂਦੀਆਂ ਗਜ਼ਲਾਂ ਸੁਣਨ ਦੀ ਜ਼ਰੂਰ ਇਛਾ ਹੈ।" ਪਰ ਜ਼ਰਾ ਠਹਿਰ ਜਵੋ ਬਾਕੀ ਦੇ ਵੀ ਆ ਜਾਣ।"
ਨੀਲਮ ਦਾ ਖੁਸ਼ਕ ਜਵਾਬ ਸੀ।
"ਤਾਂ ਕੀ ਸਿਰਫ ਮੇਰੇ ਲਈ ਗਾਇਆ ਤੇ ਨਚਿਆ ਨਹੀਂ ਜਾ ਸਕਦਾ?" "ਨਹੀਂ ਬਿਲਕੁਲ ਨਹੀਂ?" ਨੀਲਮ ਨੇ ਮੂੰਹ ਨਾ ਕਿਹਾ ਪਰ ਉਸ ਦੀਆਂ ਅਖਾਂ ਤੇ ਭਵਾਂ ਸਾਫ ਕਹਿ ਰਹੀਆਂ ਸਨ।
"ਤੇਥੋਂ ਇਕ ਗਲ ਪੁਛਾ, ਮੇਰੀ ਰਾਣੀ?"ਜ਼ਾਫਰ ਝਿਜਕਦਿਆਂ ਹੋਇਆਂ ਕਿਹਾ।
"ਕੀ?"
"ਤੂੰ ਰੁਪਏ ਲਈ ਸਾਰਿਆਂ ਸਾਹਮਣੇ ਗਾਂਦੀ ਤੇ ਨਚਦੀ ਹੈਂ, ਪਰ ਕਿਸੇ ਨਾਲ ਵੀ ਤੇ ਤੇਰਾ ਪਿਆਰ ਨਹੀਂ, ਤੇਰਾ ਦਿਲ ਪਥਰ ਵਾਂਗ ਸਖਤ ਤੇ ਬਰਫ ਵਾਂਗ ਠੰਡਾ ਹੈ। ਪਤਾ ਨਹੀਂ ਸਾਡੇ ਵਰਗੇ ਸ਼ਮਾਂ ਦੇ ਪਰਵਾਨਿਆਂ ਲਈ ਕਦ ਪਿਘਲੇਗਾ?" ਜਾਫਰ ਨੇ ਕਿਹਾ।
ਮੈਨੂੰ ਅਫਸੋਸ ਹੈ ਕਿ ਮੈਂ ਇਸ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਦੀ।" ਨੀਲਮ ਦਾ ਸੰਖੇਪ ਉਤਰ ਸੀ।
ਜਲੂਸ ਖਤਮ ਹੋ ਚੁਕਾ ਸੀ। ਲੋਕਾਂ ਦਾ ਸ਼ੋਰ ਸ਼ਰਾਬਾ ਘਟ ਆ ਤੇ ਪਹੁੜੀਆਂ ਚੋਂ ਕਿਸੇ ਦੇ ਚੜ੍ਹਨ ਦੀ ਆਵਾਜ਼ ਆਈ। ਉਸ ਨੂੰ ਚਾਹੁਣ ਵਾਲੇ ਕਈ ਨੌਜਵਾਨ ਕਮਰੇ ਵਿਚ ਦਾਖਲ ਹੋ ਗਏ, ਤੇ ਨੀਲਮ ਨੇ ਸਾਰੰਗੀਆਂ ਨੂੰ ਬੁਲਾ ਕੇ ਆਪਣਾ ਨਾਚ ਅਰੰਭਿਆ, ਪਰ ਉਸਦਾ ਨਾਚ ਅਜ ਕਸ਼ਸ਼ ਤੇ ਜਜ਼ਬੇ ਤੋਂ ਖਾਲੀ ਖਾਲੀ ਸੀ। ਉਸ ਦੀ ਮੁਸਕਾਨ, ਉਸ ਦੀ ਤਕਣੀ, ਤੇ ਉਸ ਦੇ ਗਾਣ ਵਿਚ ਅਜ ਕੋਈ ਲਚਕ ਨਹੀਂ ਸੀ। ਸਭ ਕੁਝ ਖੁਸ਼ਕ ਸੀ, ਬੇਸਵਾਦਾ,

-੧੨੩ -