ਪੰਨਾ:ਪ੍ਰੀਤ ਕਹਾਣੀਆਂ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਡਾ ਨਾਂ ਲਿਖਿਆ ਜਾਂਦਾ ਹੈ। ਹਰ ਵੇਲੇ ਤੁਹਾਡੀ ਤਸਵੀਰ ਅਖਾ ਅਗੇ ਫਿਰਦੀ ਰਹਿੰਦੀ ਹੈ।
ਮੈਂ ਤੁਹਾਡੇ ਵਿਛੋੜੇ ਦੀ ਅਗ ਵਿਚ ਇਥੇ-ਦੇਸੋਂ ਦੁਰ-ਬੈਠਾ ਜਲ ਰਿਹਾ ਹਾਂ। ਕਾਸ਼, ਕਿ ਮੇਰੇ ਪਿਆਰ ਨੂੰ ਕੋਈ ਮਹਿਸੂਸ ਕਰ ਸਕਦਾ! ਜੇ ਮੇਰੀ ਪਿਆਰ-ਯਾਦ ਕਬੂਲ ਕਰ ਸਕੋ, ਤਾਂ ਮੇਰੇ ਸੜ ਰਹੇ ਸੀਨੇ ਵਿਚ ਜ਼ਰੂਰ ਠੰਡ ਪੈ ਸਕੇਗੀ।

ਤੁਹਾਡਾ ਪ੍ਰੇਮੀ-ਕਲਾਈਵ।"
ਮਾਰਗਰੇਟ ਇਸ ਪ੍ਰੇਮੀ ਦੇ ਪਿਆਰ ਵਿਚ ਡੁੱਬੀ ਚਿਠੀ ਨੂੰ ਪੜ੍ਹਕੇ ਆਪਣਾ ਆਪ ਭੁਲ ਗਈ। ਉਸ ਦਾ ਪਿਆਰ' ਅਣਵੇਖ ਮਾਹੀ ਲਈ ਉਮੰਡ ਆਇਆ। ਦਿਨ ਬਦਿਨ ਇਹ ਪਿਆਰ ਵਧਦਾ ਗਿਆ। ਅਖੀਰ ਜਦ ਸਬਰ ਦਾ ਪਿਆਲਾ ਨਕੋ-ਨਕ ਭਰ ਗਿਆ, ਤਾਂ ਮਾਰਗਰੇਟ ਆਪਣੀ ਮਾਤਰੀ ਭੂਮੀ ਨੂੰ ਛੱਡ ਕੇ ਪ੍ਰੇਮੀ ਦੇ ਦੀਦਾਰ ਨੂੰ ਹਿੰਦੁਸਤਾਨ ਵਲ ਤੁਰ ਪਈ।
ਕਲਾਈਵ ਫੋਰਟ ਵਿਲੀਅਮ ਦੇ ਕਿਲ੍ਹੇ ਵਿਚ ਬੈਠਾ ਇੰਗਲੈਂਡ ਦੇ ਬਹੁਤ ਦੂਰ ਆਪਣੇ ਪਿਆਰੇ ਵਤਨ ਦੀ ਯਾਦ ਤੇ ਪ੍ਰੇਮਕਾ ਦੇ ਖਿਆਲਾਂ ਵਿਚ ਗੋਤੇ ਖਾ ਰਿਹਾ ਸੀ। ਹੁਣ ਉਹ ਨਿਰਾ ਕਲਰਕ ਹੀ ਨਹੀਂ ਸੀ, ਸਗੋਂ ਈਸਟ ਇੰਡੀਆ ਕੰਪਨੀ ਦਾ ਸਭ ਤੋਂ ਵਡਾ ਅਫ਼ਸਰ ਸੀ, ਪਰ ਉਸ ਦੇ ਸੀਨੇ ਵਿਚ ਪਿਆਰ-ਅਗ ਉਸੇ ਤਰ੍ਹਾਂ ਧੁਖ ਰਹੀ ਸੀ।
ਉਹ ਸੋਚ ਰਿਹਾ ਸੀ, ਕਿ ਉਸ ਦੇ ਪਿਆਰ ਦਾ ਕੀ ਨਤੀਜਾ ਨਿਕਲੇਗਾ? ਕੀ ਉਮਰ ਭਰ ਆਪਣੀ ਪਿਆਰੀ ਮਾਰਗਰੇਟ ਨੂੰ ਮਿਲ ਵੀ ਸਕੇਗਾ ਜਾਂ ਨਹੀ? ਕੀ ਪਤਾ ਉਸ ਤੋਂ ਹਜ਼ਾਰਾਂ ਕੋਹ ਦੂਰ ਬੈਠੀ ਮਾਰਗਰੇਟ ਦਾ ਪਿਆਰ ਠੰਡਾ ਹੀ ਪੈ ਜਾਵੇ? ਪਤਾ ਨਹੀ ਉਹ ਕਿੰਨ੍ਹਾਂ ਚਿਰ ਇਨ੍ਹਾਂ ਹੀ ਖਿਆਲਾਂ ਵਿਚ ਗੋਤੇ ਖਾਂਦਾ ਰਿਹਾ ਕਿ ਅਚਾਨਕ ਦਰਵਾਜ਼ਾ ਖੁਲ੍ਹਾ ਤੇ ਇਕ ਨੌਜਵਾਨ ਸੁੰਦਰੀ ਕਮਰੇ ਵਿਚ ਦਾਖਲ ਹੋਈ ਕਲਾਈਵ ਨੇ ਹੈਰਾਨੀ ਭਰੀਆਂ ਅੱਖਾਂ ਨਾਲ ਕਈ

-੧੧੯-