ਪੰਨਾ:ਪ੍ਰੀਤ ਕਹਾਣੀਆਂ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਹਾਡੀ ਪਲ ਪਲ ਦੀ ਹਰਕਤ ਦੀ ਇਤਲਾਹ ਮੈਨੂੰ ਦੇਂਦੀ ਰਹਿੰਦੀ ਹੈ।
ਸ਼ਹਿਨਸ਼ਾਹ ਦੀਆਂ ਅੱਖਾਂ ਚੋਂ ਗੁਸੇ ਨਾਲ ਅੰਗਾਰੀਆਂ ਨਿਕਲ ਰਹੀਆਂ ਸਨ। ਉਸ ਨੇ ਫਿਰ ਕਿਹਾ-ਜੇ ਤੂੰ ਫਕੀਰ ਬਣ ਕੇ ਆਗਰੇ ਵਿਚ ਆਇਆ ਨਾ ਹੁੰਦਾ, ਤਾਂ ਕਦੇ ਦਾ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਇਹ ਵੇਖ ਤੇਰੀ ਔਲਿਆਈ ਨਾਲ ਪ੍ਰਾਪਤ ਹੋਈਆਂ ਚੀਜ਼ਾਂ ਕਿੰਨੀ ਹਿਫਾਜ਼ਤ ਨਾਲ। ਰਖੀਆਂ ਪਈਆਂ ਹਨ। ਪਰਸ਼ੀਆ ਤੋਂ ਲੈ ਕੇ ਆਗਰੇ ਤੀਕ ਮੇਰੇ ਆਦਮੀ ਤੇਰੇ ਕਾਫਲੇ ਦੇ ਪਿਛੇ ਪਿਛੇ ਰਹੇ, ਤੇ ਤੇਰੇ ਡੇਰੇ ਵਿਚ ਵੀ ਮੇਰੇ ਜਾਸੂਸ ਮੌਜੂਦ ਹਨ।
ਜਹਾਂਗੀਰ ਮੁਛਾਂ ਨੂੰ ਤਾਓ ਦੇਂਦਾ ਹੋਇਆ ਫਿਰ ਬੋਲਿਆ-
"ਤੇਰਾ ਖਿਆਲ ਹੋਵੇਗਾ, ਕਿ ਨੂਰਜਹਾਂ ਰਾਜ ਕਰਦੀ ਹੈ|ਮੇਰੇ ਦਿਲ ਵਿਚ ਨੂਰਜਹਾਂ ਲਈ ਜਿੰਨੀ ਥਾਂ ਹੈ, ਉਨੀ ਹੋਰ ਕਿਸੇ ਲਈ ਨਹੀ ਉਸ ਨੂੰ ਠੀਕ ਮੈਂ ਹਕੂਮਤ ਦੀ ਵਾਗ ਡੋਰ ਸੌਂਪ ਰਖੀ ਹੈ, ਪਰ ਨਾਲ ਹੀ ਨਾਲ ਮੇਰਾ ਹਥ ਸਦਾ ਉਸਦੇ ਪਿਛੇ ਕੰਮ ਕਰਦਾ ਰਹਿੰਦਾ ਹੈ। ਆਗਰੇ ਤੋਂ ਪਸ਼ੌਰ ਤੀਕ ਉਚਿਆਂ ਮੁਨਾਰਿਆ ਤੇ ਰੱਖੇ ਹੋਏ ਆਦਮੀ ਇਕ ਦੂਜੇ ਰਾਹੀਂ ਖਾਸ ਖਾਸ ਘਟਨਾ ਦੀ ਖਬਰ ਮੈਨੂੰ ਪਹੁੰਚਾਂਦੇ ਰਹਿੰਦੇ ਹਨ। ਤੇਰੇ ਨਾਲ ਜਿਹੜੇ ਦੋ ਸੌ ਆਦਮੀ ਆਏ ਸਨ, ਉਹ ਸਾਰੇ ਦੇ ਸਾਰੇ ਜੀਂਦੇ ਜੀ ਜਮੀਂ ਵਿਚ ਗੱਡ ਦਿਤੇ ਗਏ ਹਨ। ਵਾਪਸੀ ਪਰ ਉਨਾਂ ਦੀਆਂ ਕਬਰਾਂ ਆਪਣੀ ਅਖੀ ਵੇਖ ਕੇ ਤਸੱਲੀ ਕਰ ਜਾਣਾ, ਤੇ ਹਿੰਦੁਸਤਾਨ ਪੁਰ ਚੜ੍ਹਾਈ ਕਰਨ ਸਮੇਂ ਇਹ ਵੀ ਸੋਚ ਲੈਣਾ ਕਿ ਕਿਧਰੇ ਤੇਰੀ ਵੀ ਉਹੀ ਗਤ ਨਾ ਬਣੇ, ਜਿਹੜੀ ਤੇਰੇ ਸਾਥੀਆਂ ਦੀ ਬਣੀ ਸੀ।"

ਇਹ ਆਖ ਸ਼ਹਿਨਸ਼ਾਹ ਨੇ ਫਿਰ ਸ਼ਰਾਬ ਦਾ ਪਿਆਲਾ

-੧੧੫-