ਪੰਨਾ:ਪ੍ਰੀਤ ਕਹਾਣੀਆਂ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਹ ਦੀ ਤਜਵੀਜ਼ ਸੀ, ਕਿ ਉਹ ਪਸ਼ੌਰ, ਲਾਹੌਰ ਤੇ ਮੁਲਤਾਨ ਤੋਂ ਹੁੰਦਾ ਹੋਇਆ ਆਗਰੇ ਪੁਜੇ। ਆਗਰੇ ਜਾ ਕੇ ਜਹਾਗੀਰ ਤੋਂ ਨੂਰਜਹਾਂ ਨਾਲ ਮਿਲਣ ਦੀ ਰਾਹ ਕਢੇ, ਤੇ ਸਾਰਾ ਭੇਦ ਲੈਣ ਪਿਛੋ ਹਮਲਾ ਕਰਨ ਦਾ ਫੈਸਲਾ ਕੀਤਾ ਜਾਵੇ।
ਸ਼ਾਹ ਆਪਣੇ ਸਾਥੀਆਂ ਨਾਲ ਨੀਯਤ ਪ੍ਰੋਗਰਾਮ ਅਨੁਸਾਰ ਆਗਰੇ ਜਾ ਪੁਜਾ ਆਗਰੇ ਦੇ ਬਾਹਰ ਵਾਰ ਅੰਬਾਂ ਦੇ ਬਾਗ ਵਿੱਚ ਆਸ਼ਣ ਲਗਾਇਆ ਗਿਆ। ਉਸ ਦੇ ਸਾਥੀਆਂ ਨੇ ਰਬ ਨੂੰ ਪਹੁੰਚਿਆ ਹੋਇਆ ਫਕੀਰ ਦਸ ਕੇ ਉਸ ਦੀ ਔਲਿਆਈ ਨੂੰ ਬੜਾ ਪ੍ਰਚਾਰਿਆ। ਉਸ ਨੂੰ ਬੜਾ ਕਰਾਮਾਤੀ ਤੇ ਰਬੀ ਪਹੁੰਚ ਵਾਲਾ ਜਾਹਿਰ ਕਰਕੇ ਲੋਕਾਂ ਦੀਆਂ ਭੀੜਾਂ ਕਠੀਆਂ ਕਰ ਦਿਤੀਆਂ ਗਈਆਂ ਜਿਹੜਾ ਕੋਈ ਆਉਂਦਾ, ਮਨ ਦੀਆਂ ਮੁਰਾਦਾਂ ਪਾ ਕੇ ਜਾਂਦਾ। ਫ਼ਕੀਰ ਇਨਾਂ ਆਣ ਜਾਣ ਵਾਲਿਆਂ ਵਲ ਉਚੇਚਾ ਧਿਆਨ ਦੇਂਦਾ। ਉਸ ਆਦਮੀ ਮੁਰਾਦਾਂ ਲੈਣ ਵਾਲਿਆਂ ਦਾ ਪੂਰਾ ਪੂਰਾ ਪਤਾ ਥੁਹੁ ਰਖਦੇ, ਜਿਸ ਕਰਕੇ ਉਨਾਂ ਦੇ ਮਨ ਦੀਆਂ ਬੁਝਣ ਵਿਚ ਸ਼ਾਹ ਨੂੰ ਕੋਈ ਖੇਚਲ ਨਹੀਂ ਸੀ ਹੁੰਦੀ।
ਇਕ ਵਾਰੀ ਇਕ ਗ਼ਰੀਬ ਆਦਮੀ ਧਨ ਦੀ ਪ੍ਰਾਪਤੀ ਆਇਆ। ਸ਼ਾਹ ਨੇ ਇਕ ਛੜੀ ਦੂਰ ਸੁਟਦਿਆਂ ਹੋਇਆਂ ਕਿਹਾ। ਕਿ ਜਿਥੇ ਇਹ ਜਾ ਕੇ ਡਿਗੇਗੀ, ਉਸ ਜਗ ਨੂੰ ਖੋਦਣ ਤੇ ਉਸ ਕਾਫ਼ੀ ਧਨ ਮਿਲੇਗਾ। ਉਸ ਜ਼ਿਮੀਂ ਨੂੰ ਖੋਦਣ ਪਰ ਲੋੜਵੰਦ ਨੂੰ ਸੋਨੇ ਦੀ ਇਟ ਮਿਲੀ। ਇਸੇਤਰ੍ਹਾਂ ਕਈ ਆਪਣੇ ਮਨ ਦੀਆਂ ਮੁਰਾਦਾ ਪੂਰੀਆਂ ਕਰਕੇ ਮੁੜ ਤੋਂ ਮਾਨਤਾ ਦਿਨ ਬਦਿਨ ਵਧਦੀ ਗਈ।
ਸ਼ਹਿਰ ਵਿਚ ਘਰ ਘਰ ਇਸ ਫਕੀਰ ਦਾ ਚਰਚਾ ਸ਼ੁਰੂ ਹੋ ਗਿਆ ਹੁੰਦਿਆਂ ਹੁੰਦਿਆਂ ਇਸ ਦੀ ਖਬਰ ਸ਼ਾਹੀ ਮੱਹਲ ਤੀਕ ਪਜੀ। ਨੂਰਜਹਾਂ ਵੀ ਇਸ ਪਹੁੰਚ ਵਾਲੇ ਸਾਂਈ ਦੇ ਦਰਸ਼ਨਾਂ ਲਈ ਆਪਣੀਆਂ ਸਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਆ ਪੁਜੀ ਸਾਂਈ

-੧੧੨-