ਪੰਨਾ:ਪ੍ਰੀਤ ਕਹਾਣੀਆਂ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਹਾ ਸੀ, ਉਸ ਸਮੇਂ ਲਾਲਾ ਰੁਖ ਹਰ ਪਲ ਸੋਚ ਸਾਗਰ ਵਿਚ ਗਲਤਾਨ ਰਹਿੰਦੀ ਸੀ। ਜਿਨ੍ਹਾਂ ਮੁਗਲ ਸ਼ਹਿਨਸ਼ਾਹ ਦੇ ਮਹਲਾਂ ਵਿਚ "ਲਾਲ ਰੁਖ ਨੂੰ ਵੇਖਿਆ ਹੋਇਆ ਸੀ, ਹੁਣ ਉਹ ਬੜੀ ਮੁਸ਼ਕਲ ਨਾਲ ਉਸਨੂੰ ਪਛਾਣ ਸਕਦੇ ਸਨ। ਰਾਵਲਪਿੰਡੀ ਤੋਂ ਇਬਰਾਹੀਮ ਇਕ ਦਮ ਗਾਇਬ ਹੋ ਗਿਆ। ਆਪਣੀ ਮੰਜ਼ਲ ਜਿਉਂ ਜਿਉਂ ਨਜ਼ਦੀਕ ਸ਼ਾਹਜਾਦੀ ਪਹੁੰਚ ਰਹੀ ਸੀ, ਤਿਉਂ ਤਿਉਂ ਉਸਦੀ ਉਦਾਸੀ ਵਧ ਰਹੀ ਤੇ ਦਿਲ ਬੈਠਦਾ ਜਾ ਰਿਹਾ ਸੀ। ਉਸਦਾ ਯਕੀਨ ਸੀ, ਕਿ ਜੇ ਇਕ ਵਾਰ ਰਜ ਕੇ ਅਖਾਂ ਇਬਰਾਹੀਮ ਨੂੰ ਵੇਖ ਲੈਣ ਤਾਂ ਉਸਦੇ ਸੀਨੇ ਠੰਡ ਪੈ ਜਾਵੇਗੀ। ਉਹ ਕੋਮਲ ਫੁੱਲ ਖੇੜੇ ਤੋਂ ਪਹਿਲਾਂ ਹੀ ਕੁਮਲਾ ਗਿਆ ਸੀ। ਬਾਵਜੂਦ ਕੋਸ਼ਸ਼ ਦੇ ਇਬਰਾਹੀਮ ਨੂੰ ਲਾਲਾ ਰੁਖ ਇਕ ਮਿੰਟ ਲਈ ਵੀ ਨਹੀਂ ਸੀ ਭੁਲਾ ਸਕੀ।
ਕਾਫਲਾ ਕਸ਼ਮੀਰ ਜਾ ਪੁਜਾ| ਬੜੀ ਧੂਮ ਧਾਮ ਨਾਲ ਉਸਦਾ ਸਵਾਗਤ ਕੀਤਾ ਗਿਆ, ਪਰ ਇਕ ਛਿਨ ਭਰ ਲਈ ਵੀ ਉਹ ਆਪਣੇ ਪ੍ਰੀਤਮ ਦੀ ਯਾਦ ਨੂੰ ਮਨੋਂ ਕਢ ਆਪਣੇ ਆਪ ਨੂੰ ਸ਼ਾਂਤ ਨਾ ਕਰ ਸਕੀ ਉਸ ਦਾ ਦਿਲ ਰੋ ਰਿਹਾ ਸੀ। ਉਸ ਦੀਆਂ ਅੱਖਾਂ ਵਿਚ ਇਕ ਤਸਵੀਰ ਉਕਰੀ ਹੋਈ ਸੀ, ਤੇ ਉਸ ਦੀ ਜ਼ਬਾਨ ਪੁਰ ਇਕ ਹੀ ਨਾਂ ਸੀ ਤੇ ਉਹ ਸੀ ਇਬਰਾਹੀਮ"।
ਸਵੇਰ ਹੋਈ। ਮੁਗਲ ਰੀਤ ਅਨੁਸਾਰ ਵਿਆਹ ਦੀ ਤਿਆਰੀ ਕੀਤੀ ਗਈ। ਉਸ ਦੀਆਂ ਦਾਸੀਆਂ ਨੇ ਬੜੇ ਸੁੰਦਰ ਤੇ ਭੜਕੀਲੇ ਕਪੜੇ ਅਰ ਕੀਮਤੀ ਤੇ ਲਿਸ਼ਕਾਂ ਮਾਰਦੇ ਗਹਿਣੇ ਪਵਾ ਕੇ ਉਸ ਨੂੰ ਸਜਾਇਆ | ਸ਼ਾਹੀ ਦਰਬਾਰ ਵਿਚ ਉਸਦੀ ਉਡੀਕ ਹੋ ਰਹੀ ਸੀ। ਉਸ ਨੂੰ ਦਰਬਾਰ ਵਲ ਲਿਜਾਇਆ ਜਾ ਰਿਹਾ ਸੀ, ਪਰ ਕਦਮ ਕਦਮ ਪਰ ਉਸ ਦੇ ਪੈਰ ਡੋਲ ਰਹੇ ਸਨ। ਕਮਜ਼ੋਰੀ ਕਰ ਕੇ ਮਹਿਲ ਦੀਆਂ ਪਹੁੜੀਆਂ ਚੜਨੋਂ ਵੀ ਉਹ ਅਸਮਰਥ ਸੀ। ਰਾਜ ਦਰਬਾਰ ਦੇ ਵਿਸ਼ਾਲ ਮੈਦਾਨ ਵਿਚ ਦੋ ਸਿੰਘਾਸਣ ਸਜਾਏ ਗਏ ਸਨ ਤੇ ਇਕ

-੧੦੩-