ਪੰਨਾ:ਪ੍ਰੀਤਮ ਛੋਹ.pdf/85

ਇਹ ਸਫ਼ਾ ਪ੍ਰਮਾਣਿਤ ਹੈ

ਕੀ ਮੈਂ ਭੁਲ ਹੋਈ ਨਾਂ ਜਾਣਾਂ,
ਕਿਉਂ ਜਾਨੀ ਚਿਤ ਚਾਵੇ,
ਤੇ ਤਰਸਾਵੇ।
ਘੜੀ ਵਸਲ ਦੀ ਕਦੀ ਕਦਾਈਂ,
ਨਿਤ ਬਿਰਹਾਂ ਆਸ਼ਕ ਭਾਵੇ,
ਰਬ ਰਜ਼ਾ ਵੇ॥
ਆਸ਼ਕ ਲੋੜ ਵਸਲ ਦੀ ਨਾਂਹੀਂ,
ਨਿਤ ਤਾਂਘ ਵਸਲ ਦੀ ਚਾਹਵੇ,
ਜੀ ਪਰਚਾਵੇ।
ਬਿਰਹਾਂ ਨਿਤ, ਵਸਲ ਛਿਨ ਪਲਦਾ,
ਕਿਉਂ ਕੂੜੇ ਮਨ ਲਾਵੇ,
ਜੀ ਭਰਮਾਵੇ?
ਰੈਣ ਵਸਲ ਦੀ, ਘੋਲ ਘਤਾਂ ਮੈਂ,
ਜੁਗ ਜੁਗ ਬਿਰਹਾਂ ਭਾਵੇ,
ਸੌ ਸਤਾਵੇ।
ਬੁਧ ਹਰੀ, ਮਨ ਪ੍ਰੀਤਮ ਵਸੇ,
ਸੋ, ਸੇਜੋਂ ਉਠ ਜਾਵੇ,
ਪਿਆ ਝਿਕਾਵੇ॥

੭੮