ਪੰਨਾ:ਪ੍ਰੀਤਮ ਛੋਹ.pdf/83

ਇਹ ਸਫ਼ਾ ਪ੍ਰਮਾਣਿਤ ਹੈ

ਦਿਲ

ਨਾ ਮਾਸ ਦੀ ਏ ਲੋਥੜੀ, ਲਹੂ ਭਰੀ ਨਾ ਗੁਥੱਲੀ।
ਇਕ ਦਰਦ ਦੀਏ ਪੋਟਲੀ,ਦਿਲ ਬਨਾਇਆ ਰਬ ਨੇ।
ਤੜਫਦੀ ਹਰਦਮ ਰਹੇ, ਜਗਤ ਦੇ ਸੁਨ ਕੀਰਨੇ।
ਪਿਆਰ ਦਾ ਏ ਸੋਮੜਾ, ਮੌਜ ਰੱਬੀ ਪ੍ਰੇਮ ਦੀ।
ਜੌਹਰ ਏ ਸ਼ਮਸ਼ੇਰ ਦਾ, ਪਿੱਤਾ ਬੱਬਰ ਸ਼ੇਰ ਦਾ।
ਏਹ ਸਾਜ਼ ਰੱਬੀ ਤਾਰ ਦਾ, ਵਾਉ ਭਗਤੀ ਵੱਜ ਦਾ।
ਏਹ ਜ਼ਿਮੀਂ ਪਰਫੁਲਨੀ, ਬੀ ਪਵੇ ਜੇ ਹੱਕ ਦਾ।
ਆਜ਼ਾਦ ਬੂਟੇ ਉਗਦੇ, ਫਲ ਜਿਨ੍ਹਾਂ ਕੁਰਬਾਨੀਆਂ।
ਪੀ ਮਧੇਲਾ ਇਸ਼ਕ ਦਾ, ਫਿਰ ਉਡਾਰੀ ਹੋਰ ਲੈ।
ਬੇਖੁਦੀ ਵਿਚ ਆਂਵਦਾ, ਇਕੋ ਰੰਗ ਬੇਰੰਗ ਦਾ।
ਬੁਧ ਹਰੀ, ਫਿਰ ਫੈਲਦਾ, ਦੇਸ ਹੱਦੋਂ ਟੱਪਦਾ॥

੭੬