ਪੰਨਾ:ਪ੍ਰੀਤਮ ਛੋਹ.pdf/79

ਇਹ ਸਫ਼ਾ ਪ੍ਰਮਾਣਿਤ ਹੈ

ਉਹ ਨੂਰੀ, ਮੈਂ ਖ਼ਾਕੀ ਅੜੀਏ,
ਅੰਸ ਤੇਜ ਦੀ ਕੀਕਨ ਫੜੀਏ?
ਜਗ ਸ਼ਕਤੀ ਦਏ,ਸ਼ਕਤੀ ਵਾਨਾ,
ਮੈਂ ਕੀਟੀ ਓਹ ਕੋਟ ਮਹਾਨਾ।
ਮੈਂ ਖ਼ਾਕੀ ਬੰਦੀ, ਚੰਗੀ ਅੜੀਓ,
ਜਦ ਜਿੰਦ ਨੂਰੀ ਨਾਲੇ ਅੜੀਓ।
ਅੰਸ ਨੂਰ ਦੀ ਖ਼ਾਕ ਨਿਮਾਨੀ,
ਨੂਰ ਨੂਰ ਲੈ ਖ਼ਾਕ ਸਮਾਨੀ।
ਨੂਰ ਹੋਈ ਨੀ ਜਦ ਸ਼ੌਹੁ ਭਾਨੀ,
ਹਰੀ ਬੁਧ,ਇਕ ਦੂਈ ਗਵਾਨੀ॥

੭੨