ਪੰਨਾ:ਪ੍ਰੀਤਮ ਛੋਹ.pdf/77

ਇਹ ਸਫ਼ਾ ਪ੍ਰਮਾਣਿਤ ਹੈ

ਡਰਦੀ ਛੇੜੇ ਵਾਉ ਨਾ, ਏਹ ਸ਼ੋਹੁ ਨਾਰ ਰਤੀ।
ਪਰ ਮੂਰਖ ਮੈਂ ਸੌਂ ਰਹੀ, ਪ੍ਰੀਤੇ ਸਾਰ ਭੁਲੀ॥
ਮੱਤੀ ਹਾਰ ਸ਼ਿੰਗਾਰ ਦੀ, ਰੂਪੇ ਮਾਨ ਕਰਾਂ।
ਮੈਂ ਛਡ ਸ਼ੌਹੁ ਕੈ ਜਾਵਸੀ, ਏਹ ਜੀ ਧਿਆਨ ਧਰਾਂ॥
ਸ਼ੌਹੁ ਮੇਰਾ ਜਗ ਸ਼ਾਹ ਹੈ, ਨਹੀਂ ਗਰੀਬਾਂ ਢੋਇ।
ਕੌਨ ਕਮੀਨੀ ਹੋਰ ਕੋ, ਜੋ ਉਸ ਲੇਵੇ ਮੋਹਿ॥
ਜਦ ਸ਼ੌਹੁ ਆਇਆ ਬਾਗ਼ ਵਿਚ, ਸੁਤੀ ਨਜ਼ਰ ਪਈ।
ਮੱਤੀ ਜੋਬਨ ਰੂਪ ਦੀ, ਤਕ ਮਨ ਤੋਂ ਲਹਿ ਗਈ॥
ਮੋੜੇ ਮੂੰਹ ਉਹ ਟੁਰ ਪਏ, ਆਖਣ ਭੁਖੇ ਨਾਂ।
ਜੋਬਨ ਰੂਪ ਸ਼ਿੰਗਾਰ ਦੇ, ਇਕ ਪ੍ਰੀਤ ਦੀ ਚਾ॥
ਮਾਲਨ ਖੜੀ ਨਿਮਾਨੜੀ, ਹਥ ਵਿਚ ਫੁਲ ਲਏ।
ਢੈ ਚਰਨੀਂ ਸ਼ਾਹ ਭੇਟ ਦੇ, ਅਖੋਂ ਨੀਰ ਵਹੇ॥
"ਧੰਨ ਭਾਗ ਸ਼ਾਹ ਮੇਹਰ ਕਰ, ਮੈਂ ਵਲ ਨਜ਼ਰ ਕਰੀ।
ਕੀ ਕਮੀਨੀ ਜ਼ਾਤ ਮੈਂ, ਦੋ ਫੁਲ ਨਜ਼ਰ ਧਰੀ॥"
ਸ਼ਾਹ ਫੜ ਮਾਲਨ ਨੀਵੜੀ, ਲਾਈ ਹਿਕ ਵਲੇ।
ਸੁਤੀ ਰਹਿ ਗਈ ਰਾਨੜੀ, ਜੋ ਮਨ ਮਾਨ ਕਰੇ॥
ਸ਼ੌਹੂ ਮੇਰਾ ਜੋ ਜਾਨਦੀ, ਮੂਰਖ ਨਾਰ ਵਲੇ।
ਸ਼ੌਹੁ ਪ੍ਰੀਤ ਦਾ ਜਾਨੀ ਏ, ਲਵੇ ਜੋ ਪ੍ਰੀਤ ਕਰੇ॥
ਹਰੀ ਬੁਧ ਸ਼ੌਹੁ ਪ੍ਰੀਤ ਦਾ, ਜਗ ਵਿਚ ਕੂਕ ਸੁਨਾ।
ਮਾਨ ਵਡਾਈ ਛਡ ਕੇ, ਤਾਹੀਂ ਲੈ ਸ਼ੌਹੁ ਪਾ॥

੭੦