ਪੰਨਾ:ਪ੍ਰੀਤਮ ਛੋਹ.pdf/75

ਇਹ ਸਫ਼ਾ ਪ੍ਰਮਾਣਿਤ ਹੈ

ਬੇਸੁਰ, ਸੁਰ ਸੁਣ ਹੋਈ ਇਸ਼ਕਦੀ, ਏ ਸੁਰ ਤੇਜ਼ ਕਟਾਰੀ।
ਮੈਂ ਅਨਭੋਲ, ਉਸ ਜ਼ਾਲਮ ਸਜਨ, ਖਿਚ ਕਲੇਂਜੇ ਮਾਰੀ।

ਮੈਂ ਤੜਫਾਂ ਉਹ ਹਸੇ ਅਣੀਓਂ, ਏ ਲਹੂਆਂ ਦੀ ਲਾਲੀ।
ਪ੍ਰੇਮ ਰਤੀ ਰੱਤੀ ਸ਼ੌਹੁ ਭਾਵੇ, ਏਹ ਲਾਲੀ ਸੁਖ ਵਾਲੀ।

ਆਖਨ ਪ੍ਰੇਮ ਤਾਂਈ ਰੰਗ ਲਾਵੇ, ਕੋਹਿਆ ਆਸ਼ਕ ਤੜਫੇ।
ਸਿਰਤੇ ਹੋਇ ਖਲੋਤਾ ਜਾਨੀ, ਵੇਖ ਵੇਖ ਓਹ ਹਸੇ।

ਪ੍ਰੇਮ ਪ੍ਰੇਮੀ ਨੂੰ ਇੰਜ ਵੇ ਲੋਕੋ, ਜਿਉਂ ਮਖਨ ਵਿਚ ਦੁਧੇ।
ਆਪ ਮਾਹਬੂਬਾ ਰਿੜਕੇ ਜੇਕਰ, ਤਾਂ ਸਾਜਨ ਮਿਲ ਚਖੇ।

ਇਸ਼ਕ ਕਮਾਣਾਂ ਔਖਾ ਲੋਕੋ, ਮਤ ਏਧਰ ਮੂੰਹ ਧਰਨਾ।
ਸੂਲੀ ਚੜਨਾ ਬੁਧ ਹਰੀ ਜਿਉਂ, ਜੀਉਂਦੇ ਜੀ ਏ ਮਰਨਾ॥

੬੮