ਪੰਨਾ:ਪ੍ਰੀਤਮ ਛੋਹ.pdf/66

ਇਹ ਸਫ਼ਾ ਪ੍ਰਮਾਣਿਤ ਹੈ

ਦਰਦ

ਨੀ ਮੈਂ ਰੋ ਚੁਕੀ ਸਿਰ ਖੋਹ ਚੁਕੀ,
ਮੇਰੀ ਪੀੜ ਨਾ ਕਿਸੇ ਪਛਾਣੀਆ ਵੇ।

ਮੇਰੀ ਦਰਦ ਰੰਝੇਟੇ ਦੇ ਵਿਰਦ ਵਾਲੀ,
ਕਿਸੇ ਵੈਦੜੇ ਮੂਲ ਨਾ ਜਾਣੀਆ ਵੇ।

ਨੀ ਭੈੜੀ ਇਸ਼ਕ ਦੀ ਭਾ ਏ ਆ ਲਗੀ,
ਦਬ ਕਾਲਜਾ ਹਾਏ ਬੁਝਾਣੀਆ ਵੇ।

ਹੰਝੂ ਕੇਰ ਨਾ ਏਸ ਨੂੰ ਬਲਨ ਦੇਵਾਂ,
ਬੁਝੇ ਮੂਲ ਨਾ, ਧੂਆਂ ਧੁਖਾਣੀਆ ਵੇ॥

੫੯