ਪੰਨਾ:ਪ੍ਰੀਤਮ ਛੋਹ.pdf/62

ਇਹ ਸਫ਼ਾ ਪ੍ਰਮਾਣਿਤ ਹੈ

ਤੈਂ ਬਹਾਦਰ ਦੇਖ ਮੈਂ ਮਾਥੂ,
ਸੀ ਦਿਤਾ ਮੱਧ ਪਿਆਲਾ।
ਕਦਰ ਤੇਰੀ ਜੀ ਮੇਰੇ ਵਸੀ,
ਹੈਂ ਤੂੰ ਰੱਸ ਮਤਵਾਲਾ।
ਪੀਤੇ ਘਟ ਜਦ ਦੀਦ ਤਿਰੇ ਦੇ,
ਮੈਂ ਨੈਨ ਕਟੋਰਿਓਂ ਭਰਕੇ।
ਮੈਂ ਅੰਞਾਨ ਨਾ ਜਾਣਾ ਕੀ ਏ,
ਨੈਨ ਸੀ ਜਾਦੂ ਵਾਲਾ॥੨।

ਬਿਰਹਾਂ ਸੈਹ ਨਾ ਸਕਾਂ ਮੁਲੋਂ,
ਭਾ ਦਿਲੇ ਵਿਚ ਸੜਦੀ।
ਬਲਦੀ ਨਾਂ,ਪਰ ਧੁਖ ਧੁਖ ਧੂਆਂ,
ਹੋ ਗਲੇ ਨੂੰ ਫੜਦੀ।
ਦੇਵਤਿਆਂ ਦੀ ਪੂਜ ਕਰਾਵਾਂ,
ਮਤ ਉਹ ਲਗੀ ਬੁਝਾਵਨ।
ਲੂਹੀ ਅਭੋਲ ਬੇਦਰਦ ਜ਼ਾਲਮ ਤੈਂ,
ਮੈਂ ਦਮ ਦਰਦਾਂ ਭਰਦੀ॥੩॥

ਬਾਹਰ ਨਿਕਲ ਅਧਰਾਤ ਹਨੇਰੀ,
ਸਰਦ ਵਾਵਾਂ ਜੀ ਭਾਵਨ।
ਨੈਨ ਮਾਥੂ ਦੇ ਬਨਕੇ ਤਾਰੇ,
ਵੇਖ ਤਤੀ ਨੂੰ ਤਾਵਨ।

੫੫