ਪੰਨਾ:ਪ੍ਰੀਤਮ ਛੋਹ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਬੁਲਬੁਲ ਦੀ ਫਰਿਆਦ

ਜਾਣਾ ਬਾਗ਼ ਨੂੰ ਬੁਲਬੁਲਾਂ ਨਿਤ ਸਜਨ,
ਭਾਵੇਂ ਲਖ ਗੁਲੇਲਾਂ ਦੇ ਮਾਰ ਮਾਲੀ।
ਧੁਰੋਂ ਲਗੀ ਪ੍ਰੀਤ ਏ ਫੁਲ ਨਾਲੇ,
ਮਿਲਸਾਂ ਯਾਰ ਨੂੰ ਮੈਂ ਜਿੰਦ ਵਾਰ ਮਾਲੀ।
ਕਾਹਨੂੰ ਕੰਡਿਆਂ ਵਾੜ ਦੇ ਹਟਕ ਪਾਵੇਂ,
ਕੇਹੀ ਫੁਲ ਦੇ ਨਾਲ ਤੈਂ ਖ਼ਾਰ ਮਾਲੀ।
ਲਖ ਮਾਰ ਬੇਦੋਸਿਆਂ ਤਾਈਂ ਜ਼ਾਲਮ,
ਮਿਲਾਂ ਯਾਰ ਨੂੰ, ਵਾਸਨਾਂ ਸਾਰ ਮਾਲੀ॥੧॥
ਬਾਗ਼ ਫੁਲਾਂ ਦੇ ਤੇ, ਫੁਲ ਬੁਲਬੁਲਾਂ ਦੇ,
ਤੇਰਾ ਕੀ ਲੈਂਦੇ ਦਸ ਯਾਰ ਮਾਲੀ?
ਕਾਹਨੂੰ ਰੋਕਨੈਂ ਅਸਾਂ ਨੂੰ ਦਰਸ਼ਨਾਂ ਤੋਂ,
ਭੁਖੀ ਮਰਾਂਗੀ ਬਿਨਾਂ ਦੀਦਾਰ ਮਾਲੀ।
ਤੇਰੀ ਕੈਦ ਤੇ ਮਾਰ ਦਾ ਖੌਫ ਨਾਹੀਂ,
ਆਸ਼ਕ ਮਰਨ ਨੂੰ ਨਿਤ ਤਿਆਰ ਮਾਲੀ।
ਜ਼ਾਲਮ! ਸਜਨਾਂ ਤਾਈਂ ਤੂੰ ਮਿਲਨ ਦੇਵੀਂ,
ਜਿਤੇ ਪ੍ਰੇਮ ਆਖਰ,ਵੈਰ ਹਾਰ ਮਾਲੀ॥੨॥

੪੫