ਪੰਨਾ:ਪ੍ਰੀਤਮ ਛੋਹ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਗੌਣ

ਬਿਨ ਮਾਹੀ ਕੀ ਵਸੇ ਮਾਏ?

ਕਾਲੇ ਕਾਲੇ ਬਦਲ ਆਏ।
ਸਾਵੇ ਪੀਲੇ ਬਦਲ ਮਾਏ।
ਬਿਜਲੀ ਦੇ ਲਿਸ਼ਕਾਰੇ॥

ਦਸ ਨੀ ਮਾਏ! ਸਾਂਉਲਾ ਆਇਆ?
ਕੀ ਨੀ ਮਾਏ! ਸਾਂਉਲਾ ਆਇਆ?
ਲੁਕ ਲੁਕ ਅਖੀਆਂ ਮਾਰੇ॥

ਬਾਹਿਰ ਸ਼ਾਮ ਮੇਘੋਲਾ ਵਸੇ।
ਅੰਦਰ ਬਿਰਹਾਂ ਬਿਸੀਅਰ ਡਸੇ।
ਏਹ ਵਸਦਾ, ਓਹ ਨੈਣੀ ਵਸੇ।
ਜ਼ਹਿਰੀ ਪ੍ਰੇਮ, ਦੁਹਾਈ ਮਾਰੇ॥

ਬਾਹਰ ਸਾਵਨ ਝੜੀਆਂ ਲਾਈਆਂ।
ਸਈਆਂ ਘੁਟ ਘੁਟ ਮਿਲਨ ਏ ਸਾਈਆਂ।
ਝੂਠੀਆਂ ਸ਼ਾਮ ਤੂੰ ਲਾਈਆਂ ਸਾਈਆਂ।
ਬਿਨ ਸਾਈਆਂ, ਦਿਨ ਭਾਰੇ॥

੩੭