ਪੰਨਾ:ਪ੍ਰੀਤਮ ਛੋਹ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਓਹ ਆਵਨਗੇ, ਗਲ ਲਾਵਨਗੇ।
ਮਤ ਲਾਵਨਗੇ, ਨਾ ਲਾਵਨਗੇ?
ਮੈਂ ਚਾਵਨਗੇ, ਕੀ ਚਾਵਨਗੇ?
ਕੀ ਹਿਕ ਘੁਟ ਕੇ ਲਾਵਨਗੇ?
ਮੈਂ ਕਰੂਪ, ਕਦ ਚਾਵਨਗੇ?

ਬੈਠੀ ਮਨ ਵਿਚ ਸੋਚ ਕਰਾਵਾਂ।
ਉਡ ਧਰ ਤੋਂ ਆਕਾਸ਼ੇ ਜਾਵਾਂ।
ਕਦੀ ਉਸਾਰਾਂ, ਕਦੀ ਲੈ ਢਾਵਾਂ।
ਔਹੁ ਸ਼ੌਹੁ ਆਏ, ਅੱਖ ਉਠਾਵਾਂ।
ਹੁਣ ਸੋਚੋਂ ਆਪ ਕਢਾਵਨਗੇ॥

ਏਸ ਵੇਸ ਵਿਚ ਸ਼ਹੁ ਮਿਲਾਵਾਂ।
ਮੱਨ ਦੀ ਪ੍ਰੀਤ ਮੈਂ ਭੇਟ ਕਰਾਵਾਂ।
ਏਹ ਦੇਹ ਸਾਰੀ ਵਾਰ ਚੜਾਵਾਂ।
ਆਪ ਗਵਾਵਾਂ ਤਾ ਸ਼ਹੁ ਪਾਵਾਂ।
ਬੁਧ ਹਰੀ ਸ਼ਹੁ ਭਾਵਨਗੇ॥

੩੬