ਇਹ ਸਫ਼ਾ ਪ੍ਰਮਾਣਿਤ ਹੈ
ਕੁਹਾਲੇ ਕੋਲ ਜੇਹਲਮ
ਮਿਟੀ ਤੁਰੀ ਪਹਾੜ ਤੋਂ,
ਪਈ ਸਮੁੰਦਰ ਜਾ।
ਪ੍ਰੀਤ ਕਰ,ਸ਼ਹੁ ਮਿਲ ਗਈ,
ਅਪਨੀ ਦੂਈ ਗਵਾ॥
ਸ਼ਹੁ ਮਰੇਂਦਾ ਛਲ ਸੌ,
ਚੜੇ ਅਕਾਸੀਂ ਆਇ।
ਖਰੀ ਨਿਮਾਨੀ ਗੇਲੜੀ,
ਸ਼ਹ ਹਿਕ ਲਗਦੀ ਜਾਇ॥
ਸੌ ਘੁਮਨ, ਲਖ ਜੋਰ ਛਲ,
ਲਜੀਂ ਹਾਥ ਨ ਡੂੰਘ।
ਜੀ ਹਿਲੇ ਜੇ ਤਕੀਏ,
ਗੇਲੀ ਖੌਫ਼ ਨ ਊਂਘ॥
੨੮