ਪੰਨਾ:ਪ੍ਰੀਤਮ ਛੋਹ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਸਤਲੁਜ ਵਗ

ਤੂੰ ਵਗ ਸ਼ਹੁ ਦਰਿਆਓ ਵੇ, ਵਗ ਸੁਹੰਦੇ ਵੱਗੁ।
ਇਸ਼ਕ ਲਹਿਰ ਵਿਚ ਲਹਿਰਹੋ,ਮਿਲਾਂ ਮੈਂ ਤੈਂਡੀ ਝਗੁ।
ਪ੍ਰੀਤਮ ਪਿਆ ਉਡੀਕਦਾ, ਵਹਿ ਟੁਰਾਂ ਉਸ ਲਗੁ।
ਤਾਂ ਪੀ ਮਿਲਨਾ ਹੋਵਸੀ, ਆਪ ਗਵਾਵਾਂ ਜਗੁ॥੧॥

ਸ਼ਹੁ ਦਰਿਆਵਾ! ਵੇਗ ਤੇ ਮਾਨ ਨ ਕਰਨਾ ਝਬੁ।
ਪਥਰ ਰਗੜ ਦੁਖਾਂਵਦਾ, ਟੇਡੀ ਚਾਲ ਅਜੱਬੁ।
ਬਿਰਹਾਂ ਛਹਿਬਰ ਲਾਇਆ, ਨੈਣਾ ਦੇ ਕਰਤਬੁ।
ਰੋੜ੍ਹ ਦਿਖਾਵਨ ਦਿਲਾਂ ਨੂੰ, ਯਾਰ ਮਿਲਨ ਦਾ ਲਬੁ॥੨॥

ਝੋਲੀ ਇਸ਼ਕ ਮੈਂ ਪਾਇਆ, ਜੀ ਪਰਚਾਵਨ ਪਜੁ।
ਚਿਣਗ ਚੋਲੀ ਮੈਂ ਫਿਰ ਗਈ, ਖੋਲ੍ਹ ਨਾ ਸਕਾਂ ਲਜੁ।
ਬਾਲ ਅਲਾਂਬੇ ਲਾ ਗਿਆ, ਬਾਲ ਇਆਨਾ ਭਜੁ।
ਬਿਰਹਾਂ ਲਗੀ ਨਾ ਬੁਝੇ, ਸ਼ਹੁ ਬਿਨ ਤੇਰੇ ਅਜੁ॥੩॥

ਦੋਸ਼ ਨਾ ਦੇਵਾਂ ਇਸ਼ਕ ਨੂੰ, ਅਜਬ ਏਸ ਦੀ ਦੱਖੁ।
ਦੱਮੀ ਮੁਲ ਨਾ ਆਂਵਦਾ, ਪਈ ਲੁਟਾਵਾਂ ਲੱਖੁ।
ਜਿੰਦੋਂ ਸਸਤਾ, ਜੇ ਮਿਲੇ, ਹਿਕ ਸੁਵਾਵਾਂ ਰੱਖੁ।
ਨਾ ਕਰ ਸ਼ੋਰ ਦਰਿਆਉ ਵੇ, ਮਤ ਖੁਲ ਜਾਸੂ ਅੱਖੁ॥੪॥

੨੭