ਪੰਨਾ:ਪ੍ਰੀਤਮ ਛੋਹ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਦਰਿਆ ਤੇ ਮੀਂਹ

ਇਕ ਏਹ ਸ਼ੋਹੁ ਦਰਿਆ ਚੜੰਦਾ,
ਦੂਜਾ ਮੀਂਹ ਵਸੰਦਾ।

ਜਿੰਦ ਅਕਲੀ ਘੁੰਮਨ ਘੇਰੀ,
ਨਾਂਹੀ ਸ਼ਹੁ ਦਸਿੰਦਾ।

ਦੂਰ ਕਿਨਾਰਾ, ਪੈਰ ਨਾ ਲਗਦੇ,
ਨਾਂਹੀ ਤੂਫਾਨ ਠਹਿਰੰਦਾ।

ਵੇਖਾਂ, ਨਿਹੁੰ ਕੀ ਪਾਰ ਲੰਘਾਵੇ,
ਜਾਂ ਵਿਚਕਾਰ ਡੁਬੰਦਾ॥

੨੩