ਪੰਨਾ:ਪ੍ਰੀਤਮ ਛੋਹ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਕਲੀ ਵਲ

ਕਲੀਏ ਨੀ ਮੂੰਹ ਮੀਟੀਏ,
ਤੂੰ ਬਾਗੋ ਰਾਣੀ!
ਜੇ ਮੂੰਹ ਖੋਲ੍ਹੇਂ ਹਸ ਕੇ,
ਸਭ ਜਗ ਮਹਿਕਾਨੀ!
ਅੰਦਰ ਮੁਸ਼ਕੇ ਭਿੰਨੀਏ,
ਸਭ ਜਗ ਭਰਮਾਇਆ!
ਕਿਉਂ ਮਾਹਬੂਬਾਂ ਭਾਂਵਦੀ,
ਆਸ਼ਕ ਦੁਖਿਆਨੀ?
ਉਤਰ:-
ਨੇਹੀਆਂ ਅਥਰੂੰ ਕੇਰੀਆਂ,
ਲੁਕ ਵਿਚ ਗੁਫਾ ਨੀ!
ਲਗੀ ਵਾਉ ਪ੍ਰੇਮ ਦੀ,
ਬਨ ਓਸ ਟਿਕਾਨੀ।
ਪੀ ਜਲ ਪ੍ਰੇਮੀ ਅੰਬਰੋਂ,
ਵਿਚ ਬਾਗ਼ੇ ਪਲੀਆਂ!
ਤਾਹਿ ਮਾਹਬੂਬਾਂ ਅੰਦਰੀਂ,
ਭਾ ਨਿੰਹੁ ਲਗਾਨੀ!

੧੯