ਪੰਨਾ:ਪ੍ਰੀਤਮ ਛੋਹ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਕਲੀਆਂ

ਵੇਖ ਕਲੀਆਂ ਮੋਤੀਏ ਦੀ,
ਸਜਣਾ! ਏਹ, ਸੋਹਣੀਆਂ!
ਨੇਹੁੰ ਕੁਠੇ ਆਸ਼ਕਾਂ ਦੇ,
ਅਥਰੂ, ਏ ਜਾਣੀਆਂ।
ਪਿਆਰ ਦੀ ਏਹ ਮੁਸ਼ਕ ਦੇ ਵਿਚ,
ਜੰਮੀਆ ਰਸ ਭਿੰਨੀਆਂ!
ਗੋਰੀਆਂ ਦੇ ਤਾਹੀਂ ਏਹ ਮਨ,
ਪਿਆਰੀਆਂ ਮਨ ਭਾਣੀਆਂ!
______

੧੮