ਪੰਨਾ:ਪ੍ਰੀਤਮ ਛੋਹ.pdf/23

ਇਹ ਸਫ਼ਾ ਪ੍ਰਮਾਣਿਤ ਹੈ

ਘੁਟ ਘੁਟ ਯਾਰ ਮੁੱਠੀ ਵਿਚ ਰਖੇ,
(ਮੈਂ) ਮੌਜ ਵਸਲ ਦੀ ਲੁਟੀ।
ਮੈਂ ਜਾਤਾ, ਮੈਂ ਮੁਲ ਵਡੇਰਾ,
ਤਾਂ ਮੁੱਠ ਪੀਤਮ ਘੁਟੀ।
ਰੰਙਨ ਚੜ੍ਹੀ ਸੱਜਨ ਦੀ ਹਥੀਂ,
ਮੈਂ ਫੋਕ ਪਰੇ ਕਰ ਸਟੀ।
ਆਪ ਗਵਾ ਸਜਨ ਨੂੰ ਮਿਲੀਆਂ,
ਮੈਂ ਨਿੰਹੁ ਸਸਤੀ ਲੁਟੀ॥

੧੬