ਪੰਨਾ:ਪ੍ਰੀਤਮ ਛੋਹ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਤੇਰੀ ਬਿਰਹਾ ਦੇ ਵਿਚ ਰੋਂਦੀ ਸਾਂ।
ਏਹ ਜੋਬਨ ਹਾਵੇ ਖੋਂਦੀ ਸਾਂ।
ਅਖ ਮੋਤੀ ਹਾਰ ਪਰੋਂਦੀ ਸਾਂ।
ਤੂੰ ਆਵੇਂ ਤੇ ਗਲ ਪਾਵਾਂ ਮੈਂ।
ਤੇ ਰੁਠੜਾ, ਸ਼ੌਹੁ ਮਨਾਵਾਂ ਮੈਂ।
ਤੂੰ ਆਵੇ ਤੇ ਗਲ ਲਾਵਾਂ ਮੈ॥

ਤੂੰ ਆਇਓਂ ਸ਼ਾਮਾ ਦੂਰੋਂ ਵੇ।
ਕੀ ਜਾਣਾ ਕਿਸੇ ਹਜੂਰੋਂ ਵੇ।
ਤੂੰ ਸਵਾਇਆ ਨੂਰੋਂ ਵੇ।
ਵਿਚ ਨੈਣੀ ਨੂਰ ਖਾਂਵਾਂ ਮੈਂ।
ਪਾ ਧੀਰੀ ਲਾ ਸ਼ਾਮ ਵਿਖਾਵਾਂ ਮੈਂ।
ਏਹ ਕਜਲ ਅੱਖ ਰਖਾਵਾਂ ਮੈ॥

ਤੂੰ ਕਾਲਾ ਤੇ ਮੈ ਗੋਰੀ ਵੇ।
ਏਹ ਰਾਤ ਦਿਹੁੰ ਦੀ ਜੋੜੀ ਵੇ।
ਏਹ ਧੁਰਦਾ ਮੇਲ ਨ ਤੋੜੀਂ ਵੇ।
ਤੂੰ ਭੌਰਾ ਕਲੀ ਸਦਾਵਾਂ ਮੈਂ।
ਤਨ ਹਾਰ ਥਾਵਾਂ ਮੈਂ।
ਕਰ ਭੇਟਾ ਹੁਸਨ ਰਿਝਾਵਾਂ ਮੈ॥

੧੪੬