ਪੰਨਾ:ਪ੍ਰੀਤਮ ਛੋਹ.pdf/151

ਇਹ ਸਫ਼ਾ ਪ੍ਰਮਾਣਿਤ ਹੈ

ਚੇਤ-
ਚੇਤ੍ਰ ਚੜੇ ਸੁਹਾਵਨਾ ਚਿਤ ਵਿਚ ਚਾ ਵਸੇ।
ਨਿਕਲਨ ਰੁਖੀਂ ਕੂਮਲਾਂ ਮੈਂ ਚਿਤ ਆਸ ਵਸੇ॥

ਮਨ ਫੁਟੀ ਇਕ ਅੰਗੂਰੀ ਨੀ।
ਹੁਣ ਮਿਲਸੀ ਪੀ ਜਰੂਰੀ ਨੀ।
ਹੁਣ ਦਸੇ ਦੂਰ ਫਤੂਰੀ ਨੀ।
ਕੋਈ ਸੁਤਿਆਂ ਆਨ ਜਗਾਵੇ ਨੀ।
ਮਨ ਹਰ ਦਮ ਤਾਂਘ ਖਿਚਾਵੇ ਨੀ।
ਕੋਈ ਸਦ ਸਦ ਕੋਲ ਬਹਾਵੇ ਨੀ॥

ਹੁਣ ਜੋਬਨ ਸ਼ੋਰ ਮਚਾਵੇ ਨੀ।
ਘਰ ਸਜਨ ਤਾਈਂ ਬਲਾਵੇ ਨੀ।
ਕਦ ਆਕੇ ਹਿੱਕ ਲਗਾਵੇ ਨੀ।
ਇਸ ਤੱਪਦੀ ਠੰਢ ਪਵਾਵੇ ਨੀ।
ਮੈ ਹਰ ਦਮ ਏਹ ਜੀ ਚਾਹਵੇ ਨੀ।
ਆ ਪ੍ਰੀਤਮ ਮਨ ਰੰਗ ਲਾਵੇ ਨੀ॥

ਮੈਂ ਪੁਛਾਂ ਕਾਹਨੂੰ ਨਸ ਚਲੇ।
ਉਹ ਆਖਣ ਏਹ ਹੀ ਰਸ ਭਲੇ।
ਕਿਸੇ ਬੈ ਕਰਾਏ ਨਹੀਂ ਵਲੇ।
ਅਸੀਂ ਸਾਂਝੇ ਹਾਂ ਬਤਾਵੇ ਨੀ।
ਏਹ ਕੀਕਣ ਸ਼ਹੁ ਵਸ ਆਵੇ ਨੀ।
ਜੇ ਭੁਲੀ ਭੁਲ ਬਖਸ਼ਾਵੇ ਨੀ॥

੧੪੪