ਪੰਨਾ:ਪ੍ਰੀਤਮ ਛੋਹ.pdf/148

ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਲਾਕੇ ਨੇਹ ਤੋੜ ਲਈ।
ਕਿਉਂ ਟੁਰਕੇ ਵਾਗ ਏ ਮੋੜ ਲਈ।
ਕੀ ਹੋਰ ਕਿਸੇ ਸੰਗ ਜੋੜ ਲਈ?
ਮੈ ਘੋਲ ਘਤੀ ਸੌ ਵਾਰੇ ਵੇ।
ਆ ਸਾਜਨ ਸ਼ਾਮ ਪਿਆਰੇ ਵੇ।
ਆ ਮਿਲ ਸਾਈਂ ਪਿਆਰੇ ਵੇ॥

ਮੈ ਲਾਕੇ ਪ੍ਰੀਤੀ ਭੁਲ ਗਈ।
ਹੋ ਨੀਵੀਂ ਉਚੇ ਤੁਲ ਗਈ।
ਤਾਈਂ ਜਗਤ ਵਿਚ ਮੈਂ ਰੁਲ ਗਈ।
ਤੂੰ ਬਖਸ਼ੀ ਬਖਸ਼ਨ ਹਾਰੇ ਵੇ।
ਆ ਸ਼ਾਮ ਸਜਨ ਮਤਵਾਰੇ ਵੇ।
ਤੂੰ ਆ ਮਿਲ ਤਾਰਨ ਹਾਰੇ ਵੇ॥

ਬਿਨ ਤੇਰੇ ਕੁਝ ਨ ਸੁਝੇ ਵੇ।
ਇਹ ਬ੍ਰਿਹੋਂ ਅਗ ਨ ਬੁਝੇ ਵੇ।
ਏਹ ਮਤ ਕਿਸੇ ਨੂੰ ਸੁਝੇ ਵੇ।
ਹੁਣ ਪ੍ਰੇਮ ਲਾਜ ਰਖ ਪਿਆਰੇ ਵੇ।
ਆ ਸ਼ਾਮ ਸਜਨ ਮਤਵਾਰੇ ਵੇ।
ਤੂੰ ਆ ਮਿਲ ਤਾਰਨ ਹਾਰੇ ਵੇ॥

੧੪੧