ਪੰਨਾ:ਪ੍ਰੀਤਮ ਛੋਹ.pdf/139

ਇਹ ਸਫ਼ਾ ਪ੍ਰਮਾਣਿਤ ਹੈ
ਬਾਰਾਂ ਮਾਂਹ


ਸ਼੍ਯਾਮ ਵਿਛੋੜਾ


ਸਾਵਣ-

ਸਾਵਣ ਰੁਤ ਸੁਹਾਵਣੀ, ਰਿਮ ਝਿਮ ਮੀਂਹ ਵਸੇ।
ਮੈਂ ਵਿਛੋੜੇ, ਸਾਂਗ ਨੀ, ਭੌਰਾ ਕਲੀ ਹਸੇ॥

ਸਾਵਣ ਆ ਹੁਣ ਝੜੀਆਂ ਲਾਈਆਂ।
ਬਾਗੀਂ ਸਈਆਂ ਪੀਘਾਂ ਪਾਈਆਂ।
ਅੰਬਾਂ ਉਤੇ ਕੋਇਲਾਂ ਆਂਈਆਂ।
ਮੈਂ ਘਰ ਸ਼ਾਮ ਨਾ ਆਵੇ ਨੀ।
ਸਦ ਲਿਆਵੋ ਸ਼ਾਮ ਰੰਗੀਲੇ ਨੂੰ।
ਮੇਰੇ ਸਾਂਉਲੇ ਰੰਗ ਰੰਗੀਲੇ ਨੂੰ॥

ਬਾਗਾਂ ਦੇ ਵਿਚ ਖਿੜੀਆਂ ਕਲੀਆਂ।
ਸਈਆਂ ਸਜਨਾਂ ਨਾਲ ਰਲੀਆਂ।
ਗਲੀਆਂ ਗਾਦ੍ਹਿਆਂ ਘਸੀਆਂ ਤਲੀਆਂ।
ਨਜ਼ਰੀ ਸ਼ਾਮ ਨਾ ਆਵੇ ਨੀ।
ਸਦ ਲਿਆਵੋ ਸ਼ਾਮ ਰੰਗੀਲੇ ਨੂੰ।
ਮੇਰੇ ਸਾਂਉਲੇ ਰੰਗ ਰੰਗੀਲੇ ਨੂੰ॥

੧੩੨