ਪੰਨਾ:ਪ੍ਰੀਤਮ ਛੋਹ.pdf/137

ਇਹ ਸਫ਼ਾ ਪ੍ਰਮਾਣਿਤ ਹੈ
ਨਿਹੁੰ

ਤਿਖੇ ਨੈਨ ਜਾਨੀ ਦੇ ਅੜੀਏ,
ਜਾਨ ਅੜੀ ਏ ਜਾਣੀ।
ਮਸਤ ਹੋਈ ਮੈਂ ਵੇਖ ਕਟੋਰੇ,
ਛਲਕੇ ਮਧੁ ਨੂਰਾਨੀ।
ਨੈਨ ਨੈਂਨਾਂ ਨੂੰ ਅੰਞ ਪਛਾਨਣ,
ਹੋਵੇ ਸਾਂਝ ਪੁਰਾਨੀ।
ਨਾ ਮੈਂ ਕੀਤਾ, ਕੀ ਮੈਂ ਦਸਾਂ,
ਸੌਦਾ ਅਜਬ ਰਬਾਨੀ॥
ਮਨ ਦਿਤਾ ਰਿਣੁ ਲਈ ਨਿਹੁੰ ਦੀ,
ਇਸ਼ਕੇ ਹੱਟ ਵਿਕਾਨੀ।
ਲੋਕੀ ਆਖਣ, ਲੁਟੀ ਨੀ ਮੈਂ,
ਮੈਂ ਜਾਣਾ ਇਹ ਸਸਤਾ ਨੀ।
ਇਹ ਸੌਦਾ ਵਡ ਭਾਗੀ ਮਿਲਦਾ,
ਕਿਉਂ ਅੜੀਏ ਪਛਤਾਨੀ।
ਇਕੋ ਰਮਜ਼ ਨੈਨਾਂ ਦੀ ਉਤੇ,
ਵਾਰਾਂ ਦੋਇ ਜਹਾਨੀ॥
ਨੂਰੀ ਮੱਥਾ, ਬਰਵਟੇ ਕਾਲੇ,
ਇੰਦਰ ਧਨਸ਼ ਖਚਾਇਆ।
ਬਾਨ ਪ੍ਰੇਮ ਦਾ, ਨੋਕ ਫੁਲਾਂ ਦੀ,
ਹਿਕ ਮੇਰੀ ਵਿਚ ਲਾਇਆ।

੧੩੦