ਪੰਨਾ:ਪ੍ਰੀਤਮ ਛੋਹ.pdf/136

ਇਹ ਸਫ਼ਾ ਪ੍ਰਮਾਣਿਤ ਹੈ
ਪ੍ਰੀਤਮ ਤਾਂਘ

ਖੜੀ ਉਡੀਕਾਂ ਮਾਹੀ ਨੂੰ, ਕਦ ਘਰ ਆਵੇ ਯਾਰ।
ਜਿੰਦ ਵਛਾਵਾਂ ਵਾਟ ਤੇ, ਅਖ ਧੀਰੀ ਰਾਹ ਧਾਰ।
ਜਿੰਦ ਜਾਨ, ਸਰਵੰਸ ਮੈਂ, ਦੇਵਾਂ ਖੜੀ ਲੁਟਾਇ।
ਜੇ ਜਾਣਾਂ ਸ਼ੌਹੁ ਪ੍ਰੇਮ ਦੀ, ਮੈਂ ਵਲ ਝਾਤੀ ਪਾਇ॥

ਸਈਏ ਜਾ ਕਹੁ ਮਾਹੀ ਨੂੰ, ਡਰਦੀ ਧਰਾਂ ਨੂੰ ਪੈਰ।
ਦੂਤੀ ਮਤ ਕੋਈ ਵੇਖਕੇ, ਆਨ ਜਗਾਵੇ ਵੈਰ॥

੧੨੯