ਪੰਨਾ:ਪ੍ਰੀਤਮ ਛੋਹ.pdf/121

ਇਹ ਸਫ਼ਾ ਪ੍ਰਮਾਣਿਤ ਹੈ
ਪ੍ਰੀਤ ਨਹੀਂ ਲੁਕਦੀ

ਵਿਚ ਸ਼ੀਸ਼ਿਆਂ ਭੌਰ ਨਾ ਮੂਲ ਸੋਹਵਨ,
ਉਡ ਆਂਵਦੇ ਫੁਲਾਂ ਦੀ ਬਾਸ ਉਤੇ।

ਬੁਲਬੁਲ ਪਿੰਜਰੇ ਵਿਚ ਨਾਂ ਮੂਲ ਟਹਿਕੇ,
ਦਿਲ ਅਟਕਿਆ ਫੁਲਾਂ ਦੀ ਫਾਂਸ ਉਤੇ।

ਕੰਧਾਂ ਕੋਠਿਆਂ ਪ੍ਰੀਤ ਨਾ ਲੁਕੀ ਰਹਿੰਦੀ,
ਪਹਿਰੇ ਲਖ ਹੋਵਨ ਆਸ ਪਾਸ ਉਤੇ।

ਹਰੀਬੁਧ, ਲੈ ਆਸ਼ਕਾਂ ਦਰਸ ਦੇਨਾ,
ਜੇਹੜੇ ਜੀਉਂਦੇ ਪ੍ਰੀਤ ਦੀ ਆਸ ਉਤੇ॥

ਮਿਲੀਏ ਜਦ ਉਸ ਵਸਤ ਨੂੰ, ਜਿਸਦਾ ਜੀ ਵਿਚ ਚਾਇ।
ਛਿਨ ਮਾਤਰ ਜੀ ਸੁਖ ਹੈ, ਫਿਰ ਦੁਖਾਂ ਦੇ ਭਾਇ॥

੧੧੪