ਪੰਨਾ:ਪ੍ਰੀਤਮ ਛੋਹ.pdf/120

ਇਹ ਸਫ਼ਾ ਪ੍ਰਮਾਣਿਤ ਹੈ

ਪੁਛ

ਪ੍ਰੀਤਮ ਜੀ, ਤੁਸੀਂ ਦਸੋ ਸਾਨੂੰ,
ਕਦੀ ਸੋਜ਼ ਪ੍ਰੀਤ ਦੀ ਚਖੀ?
ਭਾਹਿ ਇਸ਼ਕ ਦੀ ਉਡ ਚੰਗਾਰੀ,
ਕਦੀ ਬੋਲ੍ਹ ਸਬਰ ਵਿਚ ਲਗੀ?
ਤਾਂਘ ਅਸਾਡੀ, ਕਦੀ ਕਦਾਈਂ,
ਮਨ ਵਿਚ ਖਿਚ ਪਵੈਂਦੀ?
"ਪ੍ਰੀਤ ਦੁਪਾਸੀਂ", ਆਖਨ ਸਾਰੇ,
ਪ੍ਰੀਤਮ! ਕੀਕਰ ਰਖੀ?

੧੧੩