ਪੰਨਾ:ਪ੍ਰੀਤਮ ਛੋਹ.pdf/116

ਇਹ ਸਫ਼ਾ ਪ੍ਰਮਾਣਿਤ ਹੈ

ਰਾਹ ਪ੍ਰੇਮ

ਜ਼ਖਮ ਸਹਿਵਨੇ ਤੇ ਨਾਹੀਂ "ਹਾ" ਕਰਨੀ,
ਏਹੀ ਸਜਨਾਂ ਪ੍ਰੇਮ ਦੀ ਰਾਹ ਜਾਨੀ।

ਅੰਦਰ ਧੁਖਣ ਧੂਏਂ, ਜਾਲ ਸੁਆਹ ਕਰਦੇ,
ਮੂੰਹੋਂ ਕੱਢਣੀ ਮੂਲ ਨਾ ਆਹ ਜਾਨੀ।

ਸਾਨੂੰ ਕੋਂਹਵਦੇ ਨਾਲ ਅਦਾ ਸੋਹਣੀ,
ਹੁਕਮ ਬੋਲਨੇ ਦਾ ਨਹੀਂ ਵਾਹ ਜਾਨੀ।

ਪ੍ਰੇਮ ਕੁਠਿਆਂ ਦੀ ਡਰੀਂ ਆਹ ਕੋਲੋਂ,
ਮਤਾਂ ਕਰ ਦਏ ਜਗ ਫਨਾਹ ਜਾਨੀ॥

੧੦੯