ਪੰਨਾ:ਪ੍ਰੀਤਮ ਛੋਹ.pdf/114

ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਦੇ ਵਲ

ਨ੍ਹਾਕੇ ਪ੍ਰੀਤਮ ਸੀਸ ਜੋ, ਗਲ ਵਿਚ ਕਾਲੇ ਵਾਲ।
ਨਿਸ ਕਾਲੀ ਚੰਦ ਨਿਕਲਿਆ,ਜੋਬਨ ਉਛਲੇ ਨਾਲ॥
ਪ੍ਰੀਤਮ ਡਾਲੇ ਕੇਸ ਗਲ, ਮੁਖ ਪੈ ਬਿਖਰੇ ਢੇਰ।
ਸੂਰਜ ਬਦਲੀ ਛਿਪ ਗਿਆ,ਜਗ ਵਿਚ ਪਿਆ ਹਨੇਰ॥
ਪ੍ਰੀਤ:-
ਸਭ ਦੇ ਤਾਨ੍ਹੇ ਹੋਰ ਨਮੋਸ਼ੀ, ਸਾਰੀ ਸਿਰਤੇ ਸਹਿਨੀ।
ਪ੍ਰੀਤ ਨਿਭਾਨੀ ਸੌਖੀ ਨਾਹੀਂ,ਸਿਰ ਜਾਏ,ਗਲ ਰਹਿਨੀ॥
ਵਿਛੋੜਾ:-
ਪਿਆ ਵਿਛੋੜਾ ਅਰਸ਼ ਦਾ, ਕੌਨ ਮਿਲਾਵੇ ਆਨ।
ਕਹਿਰ ਪਵੇ ਉਨ ਦੂਤੀਆਂ, ਜਿਨ੍ਹਾਂ ਵਿਛੋੜੀ ਜਾਨ॥

੧੦੭