ਪੰਨਾ:ਪ੍ਰੀਤਮ ਛੋਹ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਸਨ। ਅਪਨੇ ਰੰਗ ਤੇ ਰੂਪ ਵਿਚ ਰੱਤੀਆਂ ਨੇ ਮੇਰੇ ਪ੍ਰਸ਼ਨ ਦੀ ਪ੍ਰਵਾਹ ਨਾਂ ਕੀਤੀ। ਇਕ ਹੋਰ ਗੁੱਠੇ ਪੋਸਤ ਦਾ ਫੁਲ, ਲਾਲਾ,ਆਪਨੇ ਜਿਗਰ ਵਿਚ ਨੇਹੁੰ ਤੇ ਬਿਰਹਾਂ ਦਾ ਦਾਗ ਖਾਈ ਬੈਠਾ ਸੀ,ਤੇ ਉਸਦੀਆਂ ਅੱਖਾਂ ਪ੍ਰੇਮ ਹੰਝੂਆਂ ਦੇ ਰਸ ਨਾਲ ਕਟੋਰੀਆਂ ਵਾਂਗੂੰ ਡਲ੍ਹਕਦੀਆਂ ਸਨ। ਮੈਂ ਉਸ ਪਾਸ ਜਾ ਬੈਠਾ, ਉਸਦੇ ਬਿਰਹੋਂ ਦਾ ਹਾਲ ਪੁਛਿਆ, ਧੀਰਜ ਦਿੱਤੀ ਤੇ ਸਮਝਾਇਆ ਕਿ ਇਸ਼ਕ ਤੇ ਨਾਉਂ ਹੀ ਬਿਰਹਾਂ ਦਾ ਹੈ, ਵਿਛੋੜੇ ਦੀ ਅੱਗ ਵਿਚ ਸੜਨ ਦਾ ਹੈ, ਤੂੰ ਕਿਉਂ ਉਦਾਸ ਬੈਠਾ ਹੈਂ? ਉਸਨੇ ਦੋ ਹੰਝੂ ਕੇਰੇ, ਤੇ ਉੱਭਾ ਸਾਹ ਲੈ, ਚੁੱਪ! ਮੈਂ ਫੇਰ ਪੁਚਕਾਰਿਆ ਤੇ ਪਿਆਰ ਨਾਲ ਪੁਛਿਆ 'ਹੇ ਪ੍ਰੇਮ ਕੁਠੇ ਲਾਲੇ! ਤੈਨੂੰ ਪਤਾ ਹੈ ਕਿ ਕਾਵ੍ਯ ਕੀ ਏ?' ਇਕ ਹਾਉਕਾ ਭਰਿਆ ਤੇ ਅੱਖਾਂ ਵਿਚੋਂ ਛਮ ਛਮ ਮੀਂਹ ਵਸਾ ਦਿੱਤਾ। ਮੈਂ ਉਠ ਟੁਰਿਆ, ਨਿਰਾਸ ਕਿ ਮੈਂ ਕੁਛ ਪੁਛਨਾ ਆਂ ਤੇ ਏਹ ਆਪਨਾ ਈ ਰੋਣਾ ਰੋਈ ਜਾਂਦਾ ਏ। ਅੱਗੇ ਜਾ ਸੋਸਨ ਨੂੰ ਪੁਛਨ ਈ ਲੱਗਾ ਸਾਂ,ਕਿ ਉਹ ਚਾਬਕ ਵਿਖਾ ਮਾਰਨ ਨੂੰ ਦੌੜੀ, ਮੈਂ ਪਰੇ ਹਟ ਗਿਆ। ਅਗੇ ਤਕਿਆ ਤਾਂ ਡਿੱਠੀ ਇਕ ਕਿਆਰੀ, ਜਿਸ ਵਿਚ ਛੋਟੇ ਛੋਟੇ ਦਿਲ ਖਿਚਣ ਵਾਲੇ ਅਨੇਕ ਰੰਗ ਦੇ ਛੋਟੇ ਛੋਟੇ ਫੁਲ ਸਨ। ਉਹ ਮੈਨੂੰ ਵੇਖ ਹੱਸੇ। ਆਪਸ ਵਿਚ ਸਿਰ ਹਿਲਾ ਹਿਲਾ ਹੱਸਨ, ਕਦੀ ਤੱਕਣ ਕਦੀ ਅੱਖੀਆਂ ਨੀਵੀਆਂ ਪਾਣ। ਕੋਲ ਪੁੱਜ ਕੇ ਵੇਖਿਆ ਤਾਂ ਇਹ ਪੈਂਸੀਆਂ, ਡੇਸੀਆਂ ਆਦਿ ਬਾਲੀਆਂ ਦਾ ਇਕੱਠ ਸੀ, ਜੇੜ੍ਹੀਆਂ ਕਦੀ ਵਾਉ ਨਾਲ ਖੇਡਦੀਆਂ, ਕਦੀ ਆਪਸ ਵਿਚ ਨਚਦੀਆਂ ਤੇ ਮਨ ਪ੍ਰਚਾਉਂ-