ਪੰਨਾ:ਪ੍ਰੀਤਮ ਛੋਹ.pdf/109

ਇਹ ਸਫ਼ਾ ਪ੍ਰਮਾਣਿਤ ਹੈ

ਜੇਹੜੇ ਮੋਏ ਮੁਰਦੇ ਸੜੇ ਬਲੇ ਹੋਵਨ,
ਹੋਲੀ ਛੇੜ ਕੇ ਚਾਇ ਉਠਾਂਵਦੀ ਏ।
ਜੁਵਾਨੀ ਵਿਚ ਮੱਤੇ ਚਾਹਨ ਯਾਰ ਮਿਲਨਾ,
ਹੋਲੀ ਯਾਰ ਨੂੰ ਯਾਰ ਮਿਲਾਂਵਦੀ ਏ।
ਸਜਨ ਮਿਲ ਮਿਲਾ ਕੇ ਮੇਲ ਲਭਨ,
ਲਗੀ ਜੀ ਦੀ ਤੁਰਤ ਬੁਝਾਂਵਦੀ ਏ।
ਗੋਸ਼ੇ ਬੈਠ ਵੇਖਨ ਖੇਡ ਸੋਹਣਿਆਂ ਦਾ,
ਓਹਨਾਂ ਬਾਲ ਭਾਂਬੜ ਜੀ ਲਾਂਵਦੀ ਏ॥੩॥

ਪਿੰਡ ਗਲੀ ਗਿਰਾਂ ਦੀ ਯਾਰ ਨਢੀ,
ਰਾਹ ਜਾਂਦਿਆਂ ਛੇੜ ਕਰਾਂਵਦੀ ਏ।
ਕਾਮ ਦਿਉ ਮਚਾਈ ਏ ਜਾਨ ਹੋਲੀ,
ਰਤੀ ਜੋਬਨੇ ਨਾਲ ਭਰਮਾਉਂਦੀ ਏ।
ਕੰਮ ਕਾਮ ਦੇ ਯਾਰ ਏ ਢਕਣੇ ਨੂੰ,
ਹੋਲੀ ਮਿੱਟੀ ਖੇਹ ਉਡਾਂਵਦੀ ਏ।
ਜੇ ਤੇ ਛੇੜ ਕੀਤੀ ਕਿਸੇ ਸਹਿ ਲੀਤੀ,
ਨਹੀਂ ਤੇ ਹੋਲੀ ਹੋਲੀ ਹੋ ਜਾਂਵਦੀ ਏ॥੪॥

ਚੰਗਾ ਵੇਲਾ ਏ ਸੋਹਣਿਆਂ ਟੁੰਬਨੇ ਦਾ,
ਏਸ ਰੁਤ ਨੂੰ ਰਤੁ ਗਰਮਾਂਵਦੀ ਏ।
ਰੁਤ ਕੇਹੀ ਆਨੰਦ ਦੀ ਯਾਰ ਹੁੰਦੀ,
ਰਾਤ ਚਾਂਨਣੀ ਜੀ ਲੁਭਾਂਵਦੀ ਏ।

੧੦੨