ਇਹ ਸਫ਼ਾ ਪ੍ਰਮਾਣਿਤ ਹੈ
ਜੋ ਸੁਖੀ ਸੈਂ ਨਿਤ ਵਸਦੀ, ਦੁਖ ਤੇਰੇ ਭਾ ਪਏ।
ਕਾਲ ਅਗੇ ਸ਼ਾਹ ਵੀ ਲੈ, ਹੋ ਨਿਮਾਨੇ ਟੁਰ ਚਲੇ।
ਹਕਮ ਰਬ ਦਾ ਚਲਨਾ, ਟੁਰਦਾ ਨਾ ਕੋਈ ਰਖ ਸਕੇ।
ਅੰਤ ਤੇਰੇ ਸਿਰ ਪਤੀ ਜੋ, ਜਗ ਪਤੀ ਵੀ ਚਲ ਟੁਰੇ॥
ਨਾਰ ਈ ਇਕ ਰਹਿ ਗਈ॥੧੩॥
ਕਬਰ ’ਚੋਂ ਇਕ ਗੂੰਜ ਉਠੀ, ਸੁਨ ਤੂੰ ਰਾਹੀ ਭੋਲਿਆ।
ਜੋ ਜੰਮਿਆਂ ਸੋ ਮਰੇ ਆਖਰ, ਜਗ ਫਾਨੀ ਫੋਲਿਆ।
ਕਬਚ ਦੀ ਇਹ ਵੇਖ ਮਿੱਟੀ, ਕਾਸਨੂੰ ਦਿਲ ਡੋਲਿਆ।
ਅੰਸ ਮਿੱਟੀ ਦੀ ਏ, ਮਿੱਟੀ ਵਿਚ ਮਿਲਦੀ ਢੋਲਿਆ॥
ਦਿਹੁੰ ਹੋਏ ਉਹ ਬਲ ਬੁਝੀ॥੧੪॥
ਹੁਸਨ ਦੀ, ਤਦਬੀਰ ਦੀ ਹੁਣ, ਜਾਂਹਗੀਰੀ ਹੋ ਚੁਕੀ।
ਇਸ਼ਕ ਬਿਰਹਾਂ, ਐਸ਼ ਮਜਲਸ਼, ਦੀ ਏ ਝਾਕੀ ਹੋ ਚੁਕੀ।
ਬਾਦਸ਼ਾਹਵਾਂ ਦੇ ਦਿਲਾਂ ਤੇ, ਰਾਜਗੀਰੀ ਹੋ ਚੁਕੀ।
ਅੰਤ ਮਿੱਟੀ ਨਾਲ ਵੇਖੀ, "ਨੂਰ" ਮਿੱਟੀ ਹੋ ਚੁਕੀ॥
ਮਰਨ ਪਹਿਲੋਂ ਪਾ ਲਈ॥੧੫॥
੯੯