ਪੰਨਾ:ਪ੍ਰੀਤਮ ਛੋਹ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਨੂਰ ਜਹਾਨ

ਨੂਰੇ ਜਹਾਨ ਤੂੰ ਲੋ ਜਗਦੀ ਦਸ ਕਦੀ ਵਸਦੀ ਵੀ ਸੈਂ?
ਜੋਤ ਜਹਾਂਗੀਰੀ ਮਹੱਲਾਂ ਦੀ, ਕਦੀ ਜਗਦੀ ਵੀ ਸੈਂ?
ਰੂਪ ਦੇ ਅਸਮਾਨ ਦਾ ਸੂਰਜ, ਦਸ ਕਦੀ ਚੜ੍ਹਦੀ ਵੀ ਸੈਂ?
ਤਕਦੀਰ ਦੀ ਏ ਕਲਮ ਵਾਂਗੂੰ, ਤੂੰ ਕਦੀ ਵਗਦੀ ਵੀ ਸੈਂ?

ਦਸ ਹੇਠ ਮਿਟੀ ਦੇ ਪਿਆਰੀ,
ਕਾਸ ਨੂੰ ਹੁਣ ਸੌਂ ਰਹੀ॥੧॥


ਏ ਜੰਗਲਾਂ ਦੇ ਵਿਚ ਜੰਮ ਕੇ, ਮਾਉਂ ਤੈਨੂੰ ਸਟਨਾਂ
ਚੰਨ ਦਾ ਅਸਮਾਨ ਤੋਂ, ਲੈ ਆ ਜ਼ਿਮੀਂ ਤੇ ਵਸਨਾਂ।
ਭਾਗ ਦਾ ਤੇਰੇ ਸਰਹਾਨੇ, ਹੋ ਖੜਾ ਲੈ ਹਸਨਾ।
ਕਾਦਰੀ ਕੁਦਰਤ ਨੇ ਪਾਨਾ, ਰਹਿਮ ਤੈਨੂੰ ਚਕਨਾ।

ਹਥ ਪਰਾਈ ਤੂੰ ਚੁਕੀ,
ਪਰ ਗੋਦ ਮਾਂ ਦੀ ਪਲ ਰਹੀ॥੨॥


ਅਕਬਰੀ ਮਹਿਲਾਂ ਦੇ ਅੰਦਰ, ਭਾਗ ਤੈਨੂੰ ਲੈ ਗਏ।
ਪਾਲਤੂ ਤੇਰੇ, ਵੀ ਤੇਰੇ, ਸਨ, ਪਿਛੇ ਨੀ ਤਰੇ।
ਮਧ ਜੁਆਨੀ ਨਾਲ ਮਸਤੀ, ਨੈਨ ਤੇਰੇ ਸਨ ਭਰੇ।
ਰੂਪ ਦਾ ਭਾਂਬੜ ਮਚੇ, ਆਸ਼ਕ ਪਤੰਗੇ ਸੜ ਮਰੇ।

ਹੁਸਨ ਦੀ ਤੇਰੇ ਨੀ ਸ਼ੋਹਰਤ,
ਜਗ ਸਾਰੇ ਹੁਲ ਗਈ॥੩॥

੯੫