ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬ ) ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ ਸੁਹਾਗਣੀ ਭੈਣ ਨੇ ਇਸ ਤਰ੍ਹਾਂ ਕਿਹਾ ਹੈ, (ਕਿ ਮੈਂ ਇਨ੍ਹਾਂ ਗੱਲ ਕਰਕੇ ਪਤੀ ਨੂੰ ਪਾਇਆ ਹੈ ॥੩॥ ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ ਹੰਕਾਰ ਨੂੰ ਛੱਡ ਦਈਏ, ਤਾਂ ਪਤੀ ਨੂੰ ਪਾਈਦਾ ਹੈ, ਹੋਰ ਕਾਹਕ ਚਤੁਰਾਈ ਹੈ ? ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥ (ਜਿਸ ਦਿਨ) ਪਤੀ ਕ੍ਰਿਪਾ ਦ੍ਰਿਸ਼ਟੀ ਕਰਕੇ ਵੇਖੇਗਾ, ਉਹ ਦਿ ਲੇਖੇ ਵਿਚ ਲਗੇਗਾ, ਜਿਸਨੂੰ ਉਸ ਨੇ ਡਿੱਠਾ ਹੈ, ਉਸ ਜੀਵ ਇਸਤਰੀ ਨੇ ਨੌਂ ਨਿਧੀ ਪਾਈ ਹੈ । ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥ (ਜੋ) ਆਪਣੇ ਪਤੀ ਨੂੰ ਪਿਆਰੀ ਹੈ, ਓਹੀ ਸਹਾਗਣੀ ਤੇ ਉੱਥੇ (ਸਭਰਾਈ) ਪਟਰਾਣੀ ਹੈ। ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥