ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਨਾਸ਼ਰੀ ਮਹਲਾ ੧ ਘਰੁ ੧ ਚਉਪਦੇ ੧ਓਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ( ਇਨ੍ਹਾਂ ਤੁਕਾਂ ਦਾ ਅਰਥ ਪੈਹਲੇ ਹੋ ਚੁਕਾ ਹੈ ) । ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾਦਾਤਾਰੁ॥੧॥ ਮੇਰਾ ਦਿਲ ਡਰਦਾ ਹੈ, ਪੁਕਾਰ ਕਿਸਦੇ ਅੱਗੇ ਕਰਾਂ ? ਹੇ ਦੁਖ ਦੂਰ ਕਰਨ ਵਾਲੇ !( ਤੈਨੂੰ ਹੀ ) ਸੇਵਿਆ ਹੈ, ( ਕਿਉਂਕਿ ਤੂੰ) ਸਦਾ ਤੋਂ ਹੀ ਦਾਤਾ ਹੈਂ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ਰਹਾਉ ॥ ਮੇਰਾ ਸਾਹਿਬ ਨਿਤ ਹੀ ਨਵਾਂ ਹੈ, ਅਤੇ ਸਦਾ ਤੋਂ ਹੀ ਦਾਤਾ ਹੈ । ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਰਾਤ ਦਿਨ ਮਾਲਕ ਨੂੰ ਸਿਮਰਨਾ ਚਾਹੀਦਾ ਹੈ, ਅੰਤ ਨੂੰ ਓਹ (ਜਮਾਂ ਦੇ ਦੁਖਾਂ ਤੋਂ) ਛੁਡਾਏਗਾ । ਹੇ ਮੇਰੀ ਬੁਧੀ ! ਸੁਣ, (ਮਾਲਕ ਦੀ ਜਸ ਨੂੰ) ਸੁਣ (ਤਦ) ਤੇਰਾ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ ॥੨॥