ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੭ } ਹਉ ਘੋਲੀ ਜੀਉ ਘੋਲਿ ਘੁਮਾਈ - ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ਰਹਾਉ॥ ਗੁਰੂ ਜੀ ਦੇ ਸਚੇ ਦਰਬਾਰ ਤੋਂ ਮੈਂ ਵਾਰਨੇ ਜਾਂਦਾ ਹਾਂ, ਅਤੇ ਜੀਉ ਭੀ ਵਾਰਨੇ ਕਰਦਾ ਹਾਂ | ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪਭੁ ਅਬਿਨਾਸੀ ਘਰਿ ਮਹਿ ਪਾਇਆ॥ (ਹੇ) ਗੁਰੂ ਜੀ ! ਜਦ ਮੇਰਾ) ਚੰਗਾ ਭਾਗ ਜਾਗਿਆ (ਤਾਂ ਬਾਬਾ ਬੁੱਢਾ ਰੂਪ) ਸੰਤ ਨੇ , ਆਪ ਜੀ ਦੇ ਨਾਲ ਦਾਸ ਨੂੰ) ਮਿਲਾ ਦਿਤਾ। (ਹੇ) ਪ੍ਰਭੂ ! (ਆਪ ਜੀ ਦੀ ਕ੍ਰਿਪਾ ਨਾਲ) ਘਰ ਵਿਚ ਹੀ ਅਬਿਨਾਸੀ (ਪਦ ) ਪਾ ਲਿਆ ਹੈ । ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ (ਹੇ ਗੁਰੂ) ਨਾਨਕ ਜੀ ! ਹੁਣ) ਦਾਸ (ਉਤੇ ਇਹ ਕ੍ਰਿਪਾ ਕਰੋ, = ਜੋ) ਦਾਸ (ਤੁਹਾਡੀ) ਸੇਵਾ ਕਰਦਾ ਰਹੇ, (ਅਤੇ ਤੁਹਾਥੋਂ) ਪਲ ਚਸਾ ਭੀ ਨ ਵਿਛੁੜੇ ॥੪॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ॥ਰਹਾਉ॥੧॥ ਮੈਂ (ਆਪ ਤੋਂ) ਘੋਲੀ (ਜਾਂਦਾ ਹਾਂ, ਅਤੇ) ਜੀਉ ਭੀ ਕੁਰਬਾਨ ਕਰਦਾ ਹਾਂ, (ਹੇ ਗੁਰੂ) ਨਾਨਕ ਜੀਉ ! ਦਾਸ (ਤਾਂ) ਆਪ ਜੀ ਦਾ ਵਾਸ ॥੧॥